ਟੋਰਾਂਟੋ (ਬਲਜਿੰਦਰ ਸੇਖਾ) : ਇਸ ਸਾਲ ਕੈਨੇਡਾ ਦੀ ਆਬਾਦੀ ਜੁਲਾਈ ਤੋਂ ਅਕਤੂਬਰ ਦਰਮਿਆਨ ਲਗਭਗ 76 ਹਜ਼ਾਰ ਘਟ ਗਈ ਹੈ। ਜਿਸਦਾ ਮੁੱਖ ਕਾਰਨ ਕੈਨੇਡਾ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਮੰਨਿਆ ਜਾ ਰਿਹਾ ਹੈ। ਅੱਜ ਜਾਰੀ ਕੀਤੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਮੁਤਾਬਕ 1 ਅਕਤੂਬਰ ਤੱਕ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ 75 ਹਜ਼ਾਰ 585 ਸੀ। ਇਸ ਰਿਪੋਰਟ ਮੁਤਾਬਕ, ਅਬਾਦੀ ਘਟਣ ਦਾ ਸਭ ਤੋਂ ਵੱਡਾ ਕਾਰਨ ਗੈਰ-ਸਥਾਈ ਵਸਨੀਕਾਂ (Non-Permanent Residents) ਦੀ ਗਿਣਤੀ ਤੇਜ਼ੀ ਨਾਲ ਘਟਣਾ ਹੈ। ਅੰਕੜਿਆਂ ਅਨੁਸਾਰ ਭਵਿੱਖ ਵਿੱਚ ਕੈਨੇਡਾ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਇਹ ਹੋਰ ਵੀ ਘਟਣ ਦੀ ਉਮੀਦ ਹੈ ।
