ਮੁੰਬਈ:ਮਸ਼ਹੂਰ ਫ਼ਨਕਾਰ ਹਰਸ਼ਦੀਪ ਕੌਰ ਨੇ 2 ਮਾਰਚ ਨੂੰ ਜੰਮੇ ਆਪਣੇ ਪੁੱਤਰ ਦਾ ਨਾਮ ਹੁਨਰ ਸਿੰਘ ਰੱਖਿਆ ਹੈ। ਗਾਇਕਾ ਨੇ ਆਪਣੇ ਨਵਜੰਮੇ ਪੁੱਤਰ ਦਾ ਨਾਮ ਰੱਖਣ ਦਾ ਐਲਾਨ ਅੱਜ ਸੋਸ਼ਲ ਮੀਡੀਆ ’ਤੇ ਕੀਤਾ ਹੈ। ਹਰਸ਼ਦੀਪ ਨੇ ਟਵੀਟ ਕਰਦਿਆਂ ਕਿਹਾ,‘‘ਵਾਹਿਗੂਰ ਦੀ ਮਿਹਰ ਸਦਕਾ ਅਸੀਂ ਆਪਣੇ ਪੁੱਤਰ ਦਾ ਨਾਮ ਹੁਨਰ ਸਿੰਘ ਰੱਖਿਆ ਹੈ। ਮਿਹਰਬਾਨੀ ਕਰਕੇ ਉਸ ਨੂੰ ਆਪਣਾ ਪਿਆਰ ਤੇ ਦੁਆਵਾਂ ਦਿੰਦੇ ਰਹਿਣਾ।’’ ਗਾਇਕਾ ਨੇ ‘ਹੁਨਰ’ ਦੀ ਤੁਲਨਾ ‘ਕਲਾ, ਮੁਹਾਰਤ ਤੇ ਗੁਣੀ’ ਨਾਲ ਕੀਤੀ ਹੈ। ਹਰਸ਼ਦੀਪ ਤੇ ਉਸ ਦਾ ਪਤੀ ਮਨਕੀਤ ਸਿੰਘ ਆਪਣੀ ਪਹਿਲੀ ਔਲਾਦ ਤੋਂ ਬਹੁਤ ਖੁਸ਼ ਹਨ। ਜਾਣਕਾਰੀ ਅਨੁਸਾਰ ਆਪਣੇ ਪੁੱਤਰ ਦੇ ਜਨਮ ਤੋਂ ਇਕ ਬਾਅਦ ਗਾਇਕਾ ਨੇ ਟਵੀਟ ਕਰਦਿਆਂ ਆਖਿਆ ਸੀ,‘‘ਅੰਬਰਾਂ ’ਚੋਂ ਇਕ ਨਿੱਕਾ ਜਿਹਾ ਸਵਰਗ ਧਰਤੀ ’ਤੇ ਗਿਆ ਅਤੇ ਸਾਨੂੰ ‘ਮੰਮੀ-ਡੈਡੀ’ ਬਣਾ ਦਿੱਤਾ।