ਗੁਰਦਾਸਪੁਰ — ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ। ਜਲੰਧਰ ਦੇ ਸਰਕਿਟ ਹਾਊਸ ‘ਚ ਅੱਜ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਗੁਰਦਾਸਪੁਰ ਉੱਪ ਚੋਣ ਲਈ ‘ਆਪ’ ਦਾ ਉਮੀਦਵਾਰ ਐਲਾਨਿਆ। ਪ੍ਰੈੱਸ ਕਾਨਫਰੰਸ ਦੌਰਾਨ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ, ਉਹ ਕਿਸ ਮੂੰਹ ਦੇ ਨਾਲ ਵੋਟਾਂ ਮੰਗਣਗੇ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਸਾਨੂੰ ਫੌਜੀਆਂ ਦਾ ਸਹਿਯੋਗ ਮਿਲੇਗਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ 6 ਮਹੀਨੇ ਮੁੱਖ ਮੰਤਰੀ ਕੈਪਟਨ ਪੰਜਾਬ ‘ਚ ਨਹੀਂ ਵੜੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ 70 ਫੀਸਦੀ ਸਰਕਾਰ ਬਾਬੂਆਂ ਦੀ ਸਰਕਾਰ ਹੈ।
ਇਸ ਦੌਰਾਨ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਕਿਹਾ ਕਿ ‘ਆਪ’ ਨੇ ਮੈਨੂੰ ਚੁਣਿਆ ਹੈ। ਮੈਂ ਹਾਈਕਮਾਨ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ 40 ਸਾਲ ਤੋਂ ਫੌਜ ਦੀ ਸੇਵਾ ਕੀਤੀ ਹੈ। ਹੁਣ ਮੈਂ ਜਨਤਾ ਦੀ ਸੇਵਾ ਕਰਨੀ ਹੈ। 40 ਸਾਲ ਤੋਂ ਜਿਹੜੀਆਂ ਮੰਗਾਂ ਦਿੱਲੀ ਤੱਕ ਨਹੀਂ ਪਹੁੰਚੀਆਂ, ਉਹ ਮੈਂ ਪਹੁੰਚਾਵਾਂਗਾ।
ਦੱਸ ਦਈਏ ਕਿ ਮੇਜਰ ਜਨਰਲ ਸੁਰੇਸ਼ ਖਜੂਰੀਆ ਸ਼ੁਰੂ ਤੋਂ ਹੀ ਆਮ ਆਦਗਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ। ਮੇਜਰ ਜਨਰਲ ਸੁਰੇਸ਼ ਖਜੁਰੀਆ ਨੇ ਆਪਣੀ ਸਾਰੀ ਉਮਰ ਦੇਸ਼ ਲਈ ਫੌਜ ਦੀ ਸੇਵਾ ਕਰਨ ‘ਚ ਗੁਜ਼ਾਰੀ ਹੈ। ਮੇਜਰ ਸਾਫ-ਸੁਥਰੇ ਅਕਸ ਵਾਲੇ ਹਨ ਅਤੇ ਇਹ ਪਠਾਨਕੋਟ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਦੀ ਉਮਰ 64 ਸਾਲ ਦੇ ਕਰੀਬ ਹੈ। ਫੌਜ ‘ਚ ਨੌਕਰੀ ਦੌਰਾਨ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ‘ਚ ਧੂੜ ਚਟਾਉਣ ਵਾਲੇ ਮੇਜਰ ਜਨਰਲ ਸੁਰੇਸ਼ ਖਜੁਰੀਆ ਸਿਆਸਤ ਦੀ ਜੰਗ ਜਿੱਤਣ ‘ਚ ਕਾਮਯਾਬ ਹੋਣਗੇ ਜਾਂ ਨਹੀਂ।