ਮੁੰਬਈ:ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਉਹ ਆਪਣੀ ਜ਼ਿੰਦਗੀ ਵਿੱਚ ਕੀਤੇ ਸੰਘਰਸ਼ ਨੂੰ ਸਾਂਝਾ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਜਦੋਂ ਦੂਜੇ ਸੰਘਰਸ਼ ਕਰਦੇ ਹਨ ਤਾਂ ਉਹ ਜਾਣਦੇ ਨੇ ਕਿ ਉਹ ਇਕੱਲੇ ਨਹੀਂ ਹਨ। ਕੈਟਰੀਨਾ ਨੇ ਕੈਪਸ਼ਨ ਵਿੱਚ ਲਿਖਿਆ, ‘‘ਮੇਰਾ ਵਿਰਸਾ ਜਾਂ ਮੈਂ ਆਪਣੀ ਜ਼ਿੰਦਗੀ ਜਿਊਣ ਲਈ ਕਿਸ ਤਰ੍ਹਾਂ ਦੀ ਕੋਸ਼ਿਸ਼ ਕਰਦੀ। ਡਰ ਦਾ ਸਾਹਮਣਾ ਕਰਨ ਦੀ ਹਿੰਮਤ ਹੈ, ਇਸ ਦੀ ਗੈਰ-ਹਾਜ਼ਰੀ ਤੋਂ ਬਗੈਰ। ਕਿਸੇ ਨੂੰ ਕਲਾਕਾਰ ਬਣਾਉਣ ਵਿੱਚ ਸਮਾਜ ਦਾ ਬਹੁਤ ਯੋਗਦਾਨ ਹੈ। ਮੈਂ ਰੋਜ਼ਾਨਾ ਖੁਦ ਤੋਂ ਇਹ ਪੁੱਛਦੀ ਹਾਂ। ਮੈਂ ਪਿੱਛੇ ਕਿਸ ਤਰ੍ਹਾਂ ਜਾ ਸਕਦੀ ਹਾਂ।’’ ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਹਾਲ ਹੀ ਵਿੱਚ ਕਾਮੇਡੀ ਫਿਲਮ ‘ਫੋਨ ਭੂਤ’ ਦੀ ਸ਼ੁੂਟਿੰਗ ਸ਼ੁਰੂ ਕੀਤੀ ਹੈ, ਜੋ ਕਿ ਗੁਰਮੀਤ ਸਿੰਘ ਵੱਲੋਂ ਨਿਰਦੇਸ਼ਿਤ ਹੈ। ਇਸ ਫਿਲਮ ਵਿੱਚ ਸਿਧਾਂਤ ਚਤੁਰਵੇਦੀ ਤੇ ਇਸ਼ਾਨ ਖੱਟਰ ਵੀ ਹਨ। ਕੈਟਰੀਨਾ ਕੈਫ ਰੋਹਿਤ ਸ਼ੈਟੀ ਦੀ ਫਿਲਮ ‘ਸੂਰਿਆਵੰਸ਼ੀ’ ਵਿੱਚ ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ।