ਬਠਿੰਡਾ, 28 ਮਈ: ਜਿਲੇ ਵਿਚ ਅੱਜ ਕਰੋਨਾ ਸਬੰਧੀ 82 ਨਵੇਂ ਸੈਂਪਲ ਲਏ ਗਏ ਹਨ। ਹੁਣ ਤੱਕ ਲਏ ਗਏ ਕੁੱਲ 2762 ਸੈਂਪਲਾਂ ’ਚੋਂ 2353 ਸੈਂਪਲਾਂ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ, ਜਦਕਿ 252 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲਾ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਭਰ ’ਚ ਆਏ ਕੁੱਲ 44 ਪੋਜੈਟਿਵ ਕੇਸਾਂ ਵਿੱਚੋਂ 43 ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰੀਂ ਪਹੰੁਚ ਚੁੱਕੇ ਹਨ। ਜ਼ਿਲੇ ਅੰਦਰ ਹੁਣ ਸਿਰਫ਼ 1 ਕੇਸ ਹੀ ਪੋਜੈਟਿਵ ਹੈ।
ਡਿਪਟੀ ਕਮਿਸਨਰ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਕਰੋਨਾ ਤੋਂ ਬਚਾਅ ਸਬੰਧੀ ਸਮੇਂ-ਸਮੇਂ ਜਾਰੀ ਕੀਤੇ ਜਾ ਰਹੇ ਹੁਕਮਾਂ ਦੀ ਪਾਲਣਾ ਕਰਨਾ ਯਕੀਨੀ ਬਨਾਉਣ ਤਾਂ ਜੋ ਇਸ ਇਸ ਮਹਾਂਮਾਰੀ ਖਿਲਾਫ਼ ਵਿੱਢੀ ਜੰਗ ਨੂੰ ਜਿੱਤਿਆ ਜਾ ਸਕੇ।