ਬੰਗਲੌਰ, 26 ਮਈ
ਉੱਘੇ ਜਨਤਕ ਸਿਹਤ ਮਾਹਿਰ ਤੇ ਹੈਦਰਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਪ੍ਰੋਫੈਸਰ ਜੀਵੀਐੱਸ ਮੂਰਤੀ ਨੇ ਕਿਹਾ ਹੈ ਕਿ ਤਾਜ਼ਾ ਹਾਲਾਤ ਤੋਂ ਲੱਗਦਾ ਹੈ ਕਿ ਕੇਰਲਾ, ਪੰਜਾਬ ਅਤੇ ਹਰਿਆਣਾ ਕਰੋਨਾਵਾਇਰਸ ਦੇ ਮਾਮਲਿਆਂ ਵਿਚ ਸਿਖਰ ਵਾਲੀ ਸਥਿਤੀ (ਖਤਰਨਾਕ) ਤੋਂ ਲੰਘ ਗਏ ਲੱਗਦੇ ਹਨ। ਇਸ ਮਾਹਰ ਨੂੰ ਲੱਗਦਾ ਹੈ ਕਿ ਜਿਵੇ ਦੇਸ਼ ਵਿੱਚ ਕੋਵਿਡ ਪ੍ਰੋਟੋਕਲ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ ਤੇ ਹਸਪਤਾਲਾਂ ਨੂੰ ਚੌਕਸ ਰੱਖਿਆ ਗਿਆ ਹੈ ਉਸ ਨਾਲ ਭਾਰਤ ਵਿੱਚ ਕੋਵੀਡ -19 ਨਾਲ ਮੌਤਾਂ 8,000 ਤੋਂ ਵੀ ਘੱਟ ਹੋਣਗੀਆਂ।