ਨਾਮਵਰ ਸ਼ਖ਼ਸੀਅਤ ਮਾਸਟਰ ਬਲਵਿੰਦਰ ਸਿੰਘ ਬਰਾੜ ਦਾ ਬਰੈਂਪਟਨ ਵਿੱਚ ਦਿਹਾਂਤ
ਬਰੈਂਪਟਨ (ਬ. ਸੇਖਾ ) ਟੋਰਾਂਟੋ ਇਲਾਕੇ ਦੀ ਨਾਮਵਰ ਸ਼ਖਸੀਅਤ ਪਿੰਡ ਖੋਟੇ, ਜਿ਼ਲ੍ਹਾ ਮੋਗਾ ਵਿੱਚ ਜਨਮੇ ਮਾਸਟਰ ਬਲਵਿੰਦਰ ਸਿੰਘ ਬਰਾੜ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ ਹਨ। ਮਾਸਟਰ ਜੀ ਕਈ ਦਹਾਕਿਆਂ ਤੋਂ ਬਰੈਂਪਟਨ ਵਿੱਚ ਆਪਣੇ ਪੁੱਤਰਾਂ ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸਖ਼ਸ਼ੀਅਤ, ਰੋਇਲ ਲੀਪੇਜ ਫਲਾਵਰ ਸਿਟੀ ਦੇ ਮਾਲਕ ਨਿਰਮਲ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਬਰਾੜ ਨਾਲ਼ ਰਹਿ ਰਹੇ ਸਨ।
ਮਾਸਟਰ ਜੀ ਦੇ ਸਦੀਵੀਂ ਵਿਛੋੜੇ ਨਾਲ਼ ਪਰੀਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਸਟਰ ਜੀ ਬਰੈਂਪਟਨ ਦੀਆਂ ਸੀਨੀਅਰਜ਼ ਕੱਲਬਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ ਹਨ। ਉਹਨਾਂ ਨੂੰ ਅੰਤਿਮ ਵਿਦਾਇਗੀ 20 ਅਕਤੂਬਰ ਦਿਨ ਐਤਵਾਰ ਨੂੰ ਬਰੈਂਪਟਨ ਕ੍ਰੈਮੀਟੋਰੀਅਮ ਐਂਡ ਵਿਜਿ਼ਟੇਸ਼ਨ ਸੈਂਟਰ ਵਿਖੇ ਬਾਅਦ ਦੁਪਿਹਰ 3 ਤੋਂ 5 ਵਜੇ ਤੱਕ ਦਿੱਤੀ ਜਾਵੇਗੀ ਅਤੇ ਇਸ ਦਿਨ ਅੰਤਿਮ ਅਰਦਾਸ ਡਿਕਸੀ ਰੋਡ ਗੁਰੂਦੁਆਰਾ ਸਾਹਿਬ ਦੇ ਹਾਲ ਨੰਬਰ 5 ਵਿੱਚ ਸ਼ਾਮ 5:30 ਤੋਂ 7:30 ਵਜੇ ਤੱਕ ਹੋਵੇਗੀ। ਪ੍ਰੀਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਨਿਰਮਲ ਸਿੰਘ ਬਰਾੜ ਨਾਲ਼ 416-910-9170 ਜਾਂ ਗੁਰਪ੍ਰੀਤ ਬਰਾੜ ਨਾਲ਼ 416-433-3480 ਤੇ ਸੰਪਰਕ ਕੀਤਾ ਜਾ ਸਕਦਾ ਹੈ।