ਮੁੰਬਈ : ਕਪਿਲ ਸ਼ਰਮਾ ਦਾ ਨੈੱਟਫਲਿਕਸ ਸ਼ੋਅ, “ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ”, ਆਪਣੇ ਚੌਥੇ ਸੀਜ਼ਨ ਦੇ ਨਾਲ ਵਾਪਸ ਆ ਗਿਆ ਹੈ। ਪਰ ਚੌਥੇ ਸੀਜ਼ਨ ਦੇ ਸ਼ੁਰੂ ਹੁੰਦੇ ਹੀ ਕਪਿਲ ਸ਼ਰਮਾ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਪੀਪੀਐਲ (ਪੀਪਲ ਪਰਫਾਰਮੈਂਸ ਲਿਮਟਿਡ) ਨੇ ਨੈੱਟਫਲਿਕਸ ਦੇ ਮਸ਼ਹੂਰ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੇ ਖਿਲਾਫ ਬੰਬੇ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ। ਦੋਸ਼ ਹਨ ਕਿ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਿਰਮਾਤਾਵਾਂ ਦੀ ਇਜਾਜ਼ਤ ਤੋਂ ਬਿਨਾਂ ਤਿੰਨ ਗਾਣੇ ਵਰਤੇ ਗਏ ਸਨ।

ਮਿਡ ਡੇਅ ਦੀ ਰਿਪੋਰਟ ਦੇ ਅਨੁਸਾਰ ਪੀਪੀਐਲ ਨੇ 12 ਦਸੰਬਰ ਨੂੰ ਬੰਬੇ ਹਾਈ ਕੋਰਟ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਵਿਰੁੱਧ ਇੱਕ ਮੁਕੱਦਮਾ ਦਾਇਰ ਕੀਤਾ ਸੀ। ਕਾਪੀਰਾਈਟ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੂਨ ਅਤੇ ਸਤੰਬਰ ਦੇ ਵਿਚਕਾਰ ਤਿੰਨ ਲਾਇਸੈਂਸਸ਼ੁਦਾ ਗੀਤਾਂ ਦੀ ਵਰਤੋਂ ਬਿਨਾਂ ਇਜਾਜ਼ਤ ਦੇ ਕੀਤੀ ਗਈ ਸੀ।

ਇਹ ਗਾਣੇ ਐਮ ਬੋਲੇ ​​ਤੋ (ਫਿਲਮ ਮੁੰਨਾਭਾਈ ਐਮ.ਬੀ.ਬੀ.ਐਸ.), ਰਾਮਾ ਰੇ( ਕਾਂਟੇ ਫਿਲਮ), ਸੂਬਾ ਹੋਣੇ ਨਾ ਦੇ (film Desi Boyz) ਪੀਪੀਐਲ ਇੰਡੀਆ ਦੇ ਕਾਪੀਰਾਈਟ ਹਨ। ਬਿਨਾਂ ਇਜਾਜ਼ਤ ਦੇ ਇਹਨਾਂ ਗਾਣਿਆਂ ਦੀ ਵਪਾਰਕ ਵਰਤੋਂ ਕਰਨਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ। ਸਿਰਫ਼ ਲਾਇਸੈਂਸ ਧਾਰਕ ਹੀ ਇਹਨਾਂ ਗਾਣਿਆਂ ਦੀ ਵਰਤੋਂ ਕਰ ਸਕਦਾ ਹੈ।

ਦੱਸ ਦਈਏ ਆਪਣੀ ਪਟੀਸ਼ਨ ਵਿੱਚ ਪੀਪੀਐਲ ਨੇ ਮੰਗ ਕੀਤੀ ਕਿ ਕਾਪੀਰਾਈਟ ਕੀਤੇ ਗੀਤਾਂ ਦੀ ਬਿਨਾਂ ਲਾਇਸੈਂਸ ਵਰਤੋਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਅਜਿਹੀ ਗੈਰ-ਕਾਨੂੰਨੀ ਵਰਤੋਂ ਤੋਂ ਕਮਾਉਣ ਵਾਲੇ ਮੁਨਾਫ਼ੇ ਦਾ ਖੁਲਾਸਾ ਕੀਤਾ ਜਾਵੇ ਅਤੇ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਜ਼ਬਤ ਕੀਤਾ ਜਾਵੇ।