ਟੋਰਾਂਟੋ — ਸੋਮਵਾਰ ਨੂੰ ਇਥੋਂ ਦੀ ਮੁੱਖ ਯੋਜਨਾਕਾਰ ਜੈਨੀਫਰ ਕੇਸਾਮਾਤ ਨੇ ਆਪਣੇ ਅਹੁੱਦੇ ਤੋਂ 29 ਸਤੰਬਰ ਨੂੰ ਪ੍ਰਭਾਵੀ ਢੰਗ ਨਾਲ ਛੱਡਣ ਦਾ ਫੈਸਲਾ ਕੀਤਾ ਹੈ। ਕੇਸਾਮਾਤ ਨੇ ਪਿਛਲੇ 5 ਸਾਲਾਂ ਤੋਂ ਸ਼ਹਿਰ ਯੋਜਨਾ ਵਿਭਾਗ ਦੀ ਮੁੱਖ ਯੋਜਨਾਕਾਰ ਅਤੇ ਕਾਰਜਕਾਰੀ ਡਾਇਰੈਕਟਰ ਦੇ ਤੌਰ ‘ਤੇ ਕੰਮ ਕੀਤਾ ਹੈ।
ਟੋਰਾਂਟੋ ਦੇ ਮੇਅਰ ਜਾਨ ਟੋਰੀ ਨੇ ਕਿਹਾ ਕਿ, ”ਮੈਂ ਵਿਅਕਤੀਗਤ ਰੂਪ ਨਾਲ ਜੈਨੀਫਰ ਨੂੰ ਆਪਣੇ ਜ਼ਬਰਦਸਤ ਜਜ਼ਬੇ, ਅਗਵਾਈ ਕਰਨ ਅਤੇ ਸ਼ਹਿਰ ਲਈ ਕਈ ਪ੍ਰਮੁੱਖ ਯੋਜਨਾਵਾਂ ਨੂੰ ਅੱਗੇ ਵਧਾਉਣ ‘ਚ ਵਧੀਆ ਕੰਮ ਕਰਨ ‘ਤੇ ਧੰਨਵਾਦ ਕਰਨਾ ਚਾਹੁੰਦਾ ਹਾਂ। ਕਿਉਂਕਿ ਅਸੀਂ ਟੋਰਾਂਟੋ ਨੂੰ ਵਧ ਰਹਿਣ ਯੋਗ, ਸਸਤਾ ਅਤੇ ਕਾਰਜਕਾਰੀ ਸ਼ਹਿਰ ਬਣਾਉਣ ਲਈ ਅੱਗੇ ਵਧਾਉਣਾ ਜਾਰੀ ਰੱਖਾਂਗੇ।”