ਨਵੀਂ ਦਿੱਲੀ, 24 ਨਵੰਬਰ
ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਵੱਲੋਂ ਭਾਰਤ, ਚੀਨ ਅਤੇ ਜਾਪਾਨ ਸਮੇਤ ਹੋਰ ਦੇਸ਼ਾਂ ਨਾਲ ਮਿਲ ਕੇ ਅਮਰੀਕੀ ਰਣਨੀਤਕ ਭੰਡਾਰਾਂ ਤੋਂ ਤੇਲ ਛੱਡਣ ਦੇ ਐਲਾਨ ਤੋਂ ਤੁਰੰਤ ਬਾਅਦ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਥੋੜ੍ਹ ਚਿਰੀ ਸਾਬਤ ਹੋਈ ਹੈ। ਹੋਰ ਦੇਸ਼ਾਂ ਨੂੰ ਜਦੋਂ ਪਤਾ ਲੱਗਾ ਕਿ ਇਸ ਮਾਮਲੇ ’ਤੇ ਚੀਨ ਦਾ ਰੁਖ਼ ਸਪਸ਼ਟ ਨਹੀਂ ਹੈ ਤੇ ਜਾਪਾਨ, ਯੂਕੇ ਅਤੇ ਦੱਖਣੀ ਕੋਰੀਆ ਤੋਂ ਜ਼ਿਆਦਾ ਤੇਲ ਛੱਡਿਆ ਨਹੀਂ ਜਾਵੇਗਾ ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ।