ਵਾਸ਼ਿੰਗਟਨ, 18 ਅਗਸਤ-ਅਮਰੀਕੀ ਹਵਾਈ ਫ਼ੌਜ ਨੇ ਕਿਹਾ ਕਿ ਉਸ ਦਾ ਵਿਸ਼ੇਸ਼ ਜਾਂਚ ਦਲ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਹੋਏ ਹਾਦਸੇ ਦੀ ਜਾਂਚ ਕਰ ਰਿਹਾ ਹੈ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਸੈਂਕੜੇ ਅਫਗਾਨਾਂ ਨੇ ਸੀ-17 ਕਾਰਗੋ ਜਹਾਜ਼ ਦੇ ਉਡਾਣ ਭਰਨ ਵੇਲੇ ਅਫਗਾਨਿਸਤਾਨ ਛੱਡਣ ਦੀ ਕਾਹਲੀ ਵਿੱਚ ਜਹਾਜ਼ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕੀਤੀ। ਹਵਾਈ ਫੌਜ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਕਤਰ ਦੇ ਅਲ ਉਦੈਦ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਉਸ ਦੇ ਪਹੀਏ ਵਿੱਚੋਂ ਮਨੁੱਖੀ ਮਾਸ ਤੇ ਹੱਡੀਆਂ ਮਿਲੀਆਂ ਹਨ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਲੋਕਾਂ ਦੇ ਉਸ ਵਿਚੋਂ ਡਿੱਗਣ ਦੀਆਂ ਤਸਵੀਰਾਂ ਸਣੇ ਕਈ ਹੋਰ ਘਟਨਾਵਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।