ਪਠਾਨਕੋਟ, 15 ਅਪ੍ਰੈਲ 2020 :–ਪਠਾਨਕੋਟ ਵਿੱਚ ਬਹੁਤ ਹੀ ਜਲਦੀ ਕਣਕ ਦੀ ਪੱਕੀ ਫਸਲ ਦੀ ਕਟਾਈ ਦਾ ਸੀਜਨ ਸੁਰੂ ਹੋਣ ਵਾਲਾ ਹੈ ਅਤੇ ਕਣਕ ਦੀ ਖਰੀਦ ਵੀ ਕੀਤੀ ਜਾਣੀ ਹੈ , ਇਸ ਸਮੇਂ ਸਾਡੀ ਜਿਮ•ੇਦਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਸਾਰੀ ਕਣਕ ਦੀ ਖਰੀਦ ਵੀ ਕੀਤੀ ਜਾਣੀ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਕਰੋਨਾਂ ਵਾਈਰਸ ਤੋਂ ਵੀ ਬਚਕੇ ਰਹਿਣਾ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤੀ।

ਉਨ•ਾਂ ਕਿਹਾ ਕਿ ਇਸ ਵਾਰ ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਕੂਪਨ ਸਿਸਟਮ ਨੂੰ ਵੀ ਲਾਗੂ ਕੀਤਾ ਗਿਆ ਹੈ। ਪਹਿਲਾ ਕਿਸਾਨ ਆਪਣੀ ਮਰਜੀ ਨਾਲ ਕਿਸਾਨ ਫਸਲ ਨੂੰ ਲੈ ਕੇ ਮੰਡੀ ਚੋਂ ਪਹੁੰਚ ਜਾਂਦਾ ਸੀ ਪਰ ਹੁਦ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅਗਰ ਪੁਰਾਣਾ ਸਿਸਟਮ ਰੱਖਿਆ ਜਾਵੇ ਤਾਂ ਸੋਸਲ ਡਿਸਟੈਂਸ ਖਤਮ ਹੋ ਜਾਂਦਾ ਹੈ ਇਸ ਲਈ ਹੁਣ ਕੂਪਨ ਸਿਸਟਮ ਦੇ ਅਨੁਸਾਰ ਆਢਤੀਆਂ ਨੂੰ ਕੂਪਨ ਦਿੱਤੇ ਜਾਣਗੇ ਕਿ ਕਿਸਾਨ ਆਪਣੀ ਵਾਰੀ ਨਾਲ ਹੀ ਮੰਡੀ ਵਿੱਚ ਕਣਕ ਦੀ ਫਸਲ ਲੈ ਕੇ ਆਊਂਣਗੇ। ਇਸ ਤੋਂ ਇਲਾਵਾ ਆਢਤੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਮੰਡੀ ਵਿੱਚ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਾਰੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਉਨ•ਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਵੀ ਲਿੰਕ ਰੋਡ ਤੇ ਨਾਕੇ ਲਗਾਏ ਜਾਣਗੇ ਅਤੇ ਕਿਸਾਨਾਂ ਨੂੰ ਮਾਰਕਿਟ ਕਮੇਟੀ ਵੱਲੋਂ ਇੱਕ ਹੋਲੋਗ੍ਰਾਮ ਲੱਗਿਆ ਪਾਸ ਜਾਰੀ ਕੀਤਾ ਜਾਵੇਗਾ ਜਿਸ ਤੇ ਇੱਕ ਕਿਸਾਨ ਅਤੇ ਇੱਕ ਟ੍ਰੈਕਟਰ ਆਦਿ ਦਾ ਡਰਾਇਵਰ ਦਾ ਮੰਡੀ ਆਉਂਣਾ ਮੰਜੂਰ ਹੋਵੇਗਾ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਮੰਡੀ ਵਿੱਚ ਹੀ ਇੱਕ ਡਾਕਟਰ ਦੀ ਟੀਮ ਹੋਵੇਗੀ ਜੋ ਕਿਸਾਨਾਂ ਦੀ ਸਿਹਤ ਦੀ ਜਾਂਚ ਵੀ ਕਰੇਗੀ।

ਉਨ•ਾਂ ਕਿਹਾ ਕਿ ਪਠਾਨਕੋਟ ਵਿੱਚ ਕਰੀਬ 57 ਹਜਾਰ ਮੀਟਰਕ ਟਨ ਕਣਕ ਦੀ ਖਰੀਦ ਹੁੰਦੀ ਹੈ ਪਹਿਲਾ 14 ਮੰਡੀਆਂ ਵਿੱਚ ਕਣਕ ਦੀ ਖਰੀਦ ਕੀਤੀ ਜਾਂਦੀ ਸੀ ਇਸ ਵਾਰ ਇੱਕ ਮੰਡੀ ਵਧਾਈ ਗਈ ਹੈ ਅਤੇ ਇਸ ਅਧੀਨ ਮਲਿਕਪੁਰ ਵਿਖੇ ਇੱਕ ਮੰਡੀ ਬਣਾਈ ਗਈ ਹੈ। ਉਨ•ਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਢਤੀਆਂ ਨਾਲ ਸੰਪਰਕ ਰੱਖੋਂ ਅਤੇ ਕੂਪਨ ਦੇ ਅਨੁਸਾਰ ਜਿੰਨੀ ਜਿਨਸ ਦੀ ਮੰਗ ਕੀਤੀ ਜਾ ਰਹੀ ਹੈ ਉਸ ਹਿਸਾਬ ਨਾਲ ਉੱਨੀ ਹੀ ਜਿਨਸ ਲੈ ਕੇ ਮੰਡੀ ਪਹੁੰਚਿਆ ਜਾਵੇ। ਪਿੰਡਾਂ ਪੱਧਰ ਤੇ ਵੀ ਸਰਪੰਚ ਮੀਟਿੰਗਾਂ ਪਾ ਕੇ ਪ੍ਰਬੰਧਾ ਬਾਰੇ ਚਰਚਾ ਕਰੋਂ ਅਤੇ ਪਿੰਡਾਂ ਵਿੱਚ ਅਨਾਉਂਸਮੈਂਟ ਵੀ ਕਰਵਾਈ ਜਾਵੇ। ਕਿਸਾਨਾਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਜਿਲ•ਾ ਪ੍ਰਸਾਸਨ ਦਾ ਸਹਿਯੋਗ ਕਰੋਂ।