ਨਵਾਂਸ਼ਹਿਰ, 19 ਮਈ- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਇੰਮੀਗ੍ਰੇਸ਼ਨ ਸੇਵਾ ਪ੍ਰਦਾਤਾਵਾਂ ਨੂੰ ਆਪਣੇ ਦਫ਼ਤਰ ਸੋਮਵਾਰ ਤੋਂ ਸ਼ਨੀਵਾਰ ਤੱਕ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ।

        ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਹ ਸਰਵਿਸ ਸਵੇਰੇ 9 ਤੋਂ 4 ਵਜੇ ਦੌਰਾਨ ਦਿੱਤੀ ਜਾ ਸਕੇਗੀ ਪਰੰਤੂ ਕੋਚਿੰਗ ਸੰਸਥਾਂਵਾਂ ਵਾਂਗ ਕੰਮ ਕਰਨ ’ਤੇ ਪਾਬੰਦੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇੰਮੀਗ੍ਰੇਸ਼ਨ ਸੇਵਾਵਾਂ ਦੇਣ ਵਾਲੇ ਦਫ਼ਤਰ ਸਿਹਤ ਵਿਭਾਗ ਵੱਲੋਂ ਜਾਰੀ ਮਿਤੀ 28 ਅਪਰੈਲ 2020 ਦੀਆਂ ਕੋਵਿਡ ਸੇਧਾਂ ਤਹਿਤ ਕੰਮ ਕਰਨਗੇ ਅਤੇ ਆਪਣੇ ਕੋਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਿਹਤ ਸੰਭਾਲ ਅਤੇ ਸਾਫ਼-ਸਫ਼ਾਈ ਲਈ ਨਿਰਧਾਰਿਤ ਨੇਮਾਂ ਦਾ ਪਾਲਣ ਕਰਨਗੇ। ਇਹ ਦਫ਼ਤਰ ਕੰਨਟੇਨਮੈਂਟ ਜ਼ੋਨਾਂ ’ਚ ਨਹੀਂ ਖੁਲ੍ਹਣਗੇ।