ਕੁੱਲ 69,707 ਵੋਟਰ ਹੋਏ ਰਜਿਸਟਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਵੋਟਰਾਂ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਅਤੇ ਮਾਲ ਅਫ਼ਸਰ ਸੰਜੇ ਚੌਧਰੀ ਅਨੁਸਾਰ 10 ਜਨਵਰੀ ਨੂੰ ਇਕ ਦਿਨ ਵਿਚ 1111 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਨਾਲ ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ 69,707 ਤਕ ਪਹੁੰਚ ਗਈ ਹੈ।

ਜ਼ਿਲ੍ਹੇ ਦੇ 9 ਵਾਰਡਾਂ ਵਿਚੋਂ ਸਭ ਤੋਂ ਵੱਧ ਵੋਟਰ ਰੋਡੀ ਵਾਰਡ(ਵਾਰਡ 36) ’ਚ 11,695 ਦਰਜ ਕੀਤੇ ਗਏ ਹਨ, ਜਿੱਥੇ 185 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ। ਡੱਬਵਾਲੀ ਵਾਰਡ ’ਚ 9,923 ਵੋਟਰ ਅਤੇ 150 ਨਵੀਆਂ ਅਰਜ਼ੀਆਂ, ਐਲਾਨਾਬਾਦ ’ਚ 9,467 ਵੋਟਰ ਅਤੇ 89 ਅਰਜ਼ੀਆਂ ਅਤੇ ਕਾਲਾਂਵਾਲੀ ’ਚ 8,857 ਵੋਟਰਾਂ ਨਾਲ 141 ਨਵੀਆਂ ਅਰਜ਼ੀਆਂ ਮਿਲੀਆਂ ਹਨ।

ਬੜਾਗੁੱਡਾ ਵਾਰਡ ’ਚ 7,497 ਵੋਟਰ ਅਤੇ 39 ਅਰਜ਼ੀਆਂ, ਸਿਰਸਾ ’ਚ 7203 ਵੋਟਰ ਅਤੇ 243 ਅਰਜ਼ੀਆਂ, ਰਾਨੀਆਂ ’ਚ 5,766 ਵੋਟਰ ਅਤੇ 13 ਅਰਜ਼ੀਆਂ, ਨਾਥਸੂਰੀ ਚੌਪਟਾ ’ਚ 5,185 ਵੋਟਰ ਅਤੇ 92 ਅਰਜ਼ੀਆਂ ਅਤੇ ਪਿਪਲੀ ’ਚ 4,114 ਵੋਟਰਾਂ ਨਾਲ 159 ਅਰਜ਼ੀਆਂ ਦਰਜ ਕੀਤੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਮਿਲੀਆਂ ਅਰਜ਼ੀਆਂ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਜਾਰੀ ਹੈ, ਜਿਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।