ਨਵੀਂ ਦਿੱਲੀ- ਲੇਖਕ-ਡਾਇਰੈਕਟਰ ਵਿੰਤਾ ਨੰਦਾ ਬਲਾਤਕਾਰ ਕੇਸ `ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਕਟਰ ਆਲੋਕਨਾਥ ਨੂੰ ਸੈਸ਼ਨ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਕਿਹਾ ਕਿ ਤਮਾਮ ਤੱਥਾਂ ਦੇ ਆਧਾਰ `ਤੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁਲਜ਼ਮ ਨੂੰ ਇਸ ਮਾਮਲੇ `ਚ ਗਲਤ ਤਰੀਕੇ ਨਾਲ ਫਸਾਇਆ ਗਿਆ ਹੋਵੇ ਅਤੇ ਹੋ ਸਕਦਾ ਹੈ ਕਿ ਵਿੰਤਾ ਨੰਦਾ ਨੇ ਆਪਣੇ ਕਿਸੇ ਲਾਭ ਲਈ ਉਨ੍ਹਾਂ `ਤੇ ਇਹ ਦੋਸ਼ ਲਗਾਇਆ ਹੋਵੇ। ਅਦਾਲਤ ਨੇ ਨਾਥ ਦੇ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਤੋਂ ਵੀ ਇਨਕਾਰ ਕੀਤਾ ਹੈ।

ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਨੰਦਾ ਨੂੰ ਪੂਰੀ ਘਟਨਾ ਬਾਰੇ ਪਤਾ ਹੈ, ਪ੍ਰੰਤੂ ਉਨ੍ਹਾਂ ਨੂੰ ਇਹ ਗੱਲ ਯਾਦ ਨਹੀਂ ਕਿ ਇਹ ਘਟਨਾ ਕਿਸ ਮਹੀਨੇ ਅਤੇ ਕਿਸ ਤਰੀਕ ਨੂੰ ਵਾਪਰੀ। ਟਦਾਲਤ ਨੇ ਸਿ਼ਕਾਇਤ ਕਰਤਾ ਦੀਆਂ ਦੋ ਐਫਆਈਆਰ ਕਾਪੀਆਂ `ਚ ਵੀ ਭਿੰਨਤਾ ਪਾਈ। ਇਸ `ਤੇ ਜਵਾਬ ਦਿੰਦੇ ਹੋਏ ਨੰਦਾ ਦੇ ਵਕੀਲ ਨੇ ਕਿਹਾ ਕਿ ਪਹਿਲਾਂ ਐਫਆਈਆਰ ਸਿਰਫ ਇਕ ਕਵਰ ਲੇਟਰ ਸੀ ਜਿਸ ਨਾਲ 8 ਅਕਤੂਬਰ 2018 ਦਾ ਫੈਸਬੁੱਕ ਪੋਸਟ ਵੀ ਨੱਥੀ ਕੀਤਾ ਗਿਆ ਸੀ ਜਿਸ `ਚ ਉਨ੍ਹਾਂ ਆਲੋਕਨਾਥ `ਤੇ ਦੋਸ਼ ਲਗਾਇਆ ਸੀ।
ਮੀਟੂ ਮੁਹਿੰਮ ਦੌਰਾਨ ਲਗੇ ਦੋਸ਼

ਨੰਦਾ ਨੇ ਅਕਤੂਬਰ 2018 `ਚ ਮੀ ਟੂ ਮੁਹਿੰਮ ਦੌਰਾਨ ਆਲੋਕਨਾਥ `ਤੇ ਦੋਸ਼ ਲਗਾਏ ਸਨ ਕਿ 19 ਸਾਲ ਪਹਿਲਾਂ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਘਟਨਾ ਦੇ 20 ਸਾਲ ਬਾਅਦ ਐਫਆਈਆਰ ਦਰਜ ਕਰਾਉਣ `ਤੇ ਅਦਾਲਤ ਨੇ ਕਿਹਾ ਕਿ ਸੈਕਸ਼ਨ 376 (ਬਲਾਤਕਾਰ) ਅਤੇ 377 (ਅਪਮਾਨਜਨਕ ਯੌਨ ਅਪਰਾਧ) ਲਈ ਕੇਸ ਦਰਜ ਕਰਾਉਣ ਦੀ ਕੋਈ ਸਮਾਂ-ਸੀਮਾ ਨਹੀਂ ਹੈ, ਪ੍ਰੰਤੂ ਇਸ ਮਾਮਲੇ `ਚ ਅਜਿਹਾ ਵੀ ਕੋਈ ਰਿਕਾਰਡ ਨਹੀਂ ਹੈ ਜੋ ਸਾਬਤ ਕਰ ਸਕੇ ਕਿ ਮੁਲਜ਼ਮ ਆਲੋਕਨਾਥ ਨੇ ਨੰਦਾ ਨੂੰ ਕੇਸ ਦਰਜ ਨਾ ਕਰਾਉਣ ਲੈ ਕੇ ਧਮਕਾਇਆ ਹੋਵੇ।
ਅਦਾਲਤ ਨੇ ਕਿਹਾ ਮੈਡੀਕਲ ਟੈਸਟ ਦੀ ਲੋੜ ਨਹੀਂ :

ਅਦਾਲਤ ਨੇ ਕਿਹਾ ਕਿ ਮੁਲਜ਼ਮ ਅਤੇ ਸਿ਼ਕਾਇਤ ਕਰਤਾ ਦੋਵੇਂ ਹੀ ਸ਼ਾਦੀ ਸ਼ੁਦਾ (ਅਲੱਗ-ਅਲੱਗ) ਹਨ, ਇਸ ਲਈ ਪੀੜਤਾ ਦਾ ਮੈਡੀਕਲ ਟੈਸਟ ਕਰਾਉਣ ਦਾ ਕੋਈ ਮਤਲਬ ਨਹੀਂ ਹੈ। ਇਸ ਤੋਂ ਇਲਾਵਾ ਘਟਨਾ ਸਿ਼ਕਾਇਤ ਕਰਤਾ ਦੇ ਘਰ `ਤੇ ਹੋਈ ਅਜਿਹੇ `ਚ ਮੁਲਜ਼ਮ ਵੱਲੋਂ ਸਬੂਤ ਮਿਟਾਉਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਉਥੇ ਦੇਰ ਨਾਲ ਐਫਆਈਆਰ ਦਰਜ ਕਰਾਉਣ ਨੂੰ ਲੈ ਕੇ ਸਿ਼ਕਾਇਤ ਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਆਪਣੇ ਦੋਸਤ ਨਾਲ ਸਲਾਹ ਲਈ ਸੀ, ਪ੍ਰੰਤੂ ਉਨ੍ਹਾਂ ਮੁਲਜ਼ਮ ਦੇ ਵੱਡੇ ਐਕਟਰ ਹੋਣ ਦੀ ਗੱਲ ਕਹੀ ਅਤੇ ਦੱਸਿਆ ਕਿ ਉਨ੍ਹਾਂ ਦੀ ਕਹਾਣੀ `ਤੇ ਕੋਈ ਵੀ ਯਕੀਨ ਨਹੀਂ ਕਰੇਗਾ। ਇਸ ਕਾਰਨ ਉਹ ਕੇਸ ਦਰਜ ਨਹੀਂ ਕਰਵਾ ਸਕੀ।