ਮੁੰਬਈ, 26 ਅਪਰੈਲ

ਭਾਰਤੀ ਅਦਾਕਾਰ ਇਰਫਾਨ ਖਾਨ ਅਤੇ ਭਾਰਤ ਦੀ ਪਹਿਲੀ ਆਸਕਰ ਐਵਾਰਡ ਜੇਤੂ ਕੌਸਟਿਊਮ ਡਿਜ਼ਾਈਨਰ ਭਾਨੂ ਅਥੱਈਆ ਨੂੰ 93ਵੇਂ ਅਕੈਡਮੀ ਐਵਾਰਡ ਸਮਾਗਮ ਦੇ ‘ਯਾਦਗਾਰ’ ਵਰਗ ਵਿੱਚ ਸਨਮਾਨਿਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ, ਅਕੈਡਮੀ ਐਵਾਰਡ ਸਮਾਗਮ ਵਿੱਚ ਤਿੰਨ ਮਿੰਟ ਦੇ ‘ਇਨ ਮੈਮੋਰੀਅਮ ਮੌਂਟਾਜ(ਤਸਵੀਰ ਦਾ ਵੀਡੀਓ ਕੋਲਾਜ)ਵਿੱਚ ਫਿਲਮ ਜਗਤ ਦੀਆਂ ਉਨ੍ਹਾਂ ਉੱਘੀਆਂ ਹਸਤੀਆਂ ਨੂੰ ਚੇਤੇ ਕੀਤਾ ਗਿਆ ਜਿਨ੍ਹਾਂ ਦਾ ਬੀਤੇ ਵਰ੍ਹੇ ਦੇਹਾਂਤ ਹੋਇਆ ਹੈ। ਹੋਰਨਾਂ ਤੋਂ ਇਲਾਵਾ ਚੈਡਵਿਕ ਬੋਸਮੇਨ, ਸੀਨ ਕੋਨਰੀ, ਕਿ੍ਸਟੋਫਰ ਪਲੰਮਰ, ਓਲੀਵੀਆ ਡੇ ਹੈਵੀਲੈਂਡ, ਕਿਰਕ ਡੋਗਲਸ, ਜਾਰਜ ਸੇਗਲ, ਨਿਰਦੇਸ਼ਕ ਕਿਮ ਕੀ ਡਕ, ਮੈਕਸ ਵੋਨ ਸਾਈਦੋ ਅਤੇ ਹੋਰਨਾਂ ਨੂੰ ਵੀ ਤਸਵੀਰਾਂ ਰਾਹੀਂ ਇਸ ਦੌਰਾਨ ਯਾਦ ਕੀਤਾ ਗਿਆ।