ਹੈਦਰਾਬਾਦ/ਲੰਡਨ, 14 ਜੂਨ
ਹੈਦਰਾਬਾਦ ਤੋਂ ਇੱਕ 27 ਸਾਲਾ ਲੜਕੀ ਦੀ ਲੰਡਨ ਵਿੱਚ ਉਸ ਦੀ ਰਿਹਾਇਸ਼ ’ਚ ਹੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬਰਤਾਨੀਆ ਦੀ ਮੈਟਰੋਪੌਲੀਟਨ ਪੁਲੀਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਤਾਨੀਆ ਪੁਲੀਸ ਵੱਲੋਂ ਮ੍ਰਿਤਕ ਦੀ ਲੜਕੀ ਦੀ ਸ਼ਨਾਖਤ ਅਜੇ ਨਸ਼ਰ ਕੀਤੀ ਜਾਣੀ ਬਾਕੀ ਹੈ ਪਰ ਭਾਰਤ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਲੜਕੀ ਦਾ ਨਾਂ ਕੌਂਤਮ ਤੇਜਸਵਨੀ ਦੱਸਿਆ ਜਾ ਰਿਹਾ ਹੈ। ਬਰਤਾਨੀਆ ਪੁਲੀਸ ਪੋਸਟਮਾਰਟਮ ਮਗਰੋਂ ਲੜਕੀ ਦੀ ਪਛਾਣ ਦੱਸੇਗੀ। ਹੈਦਰਾਬਾਦ ਦੇ ਹਯਾਤਨਗਰ ’ਚ ਰਹਿੰਦੇ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਲੇ ਬਾਰੇ ਜਾਣਕਾਰੀ ਮਿਲੀ ਹੈ।