ਟੋਕਿਓ : ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਕਲ ਤੋਂ ਸ਼ੁਰੂ ਹੋ ਰਹੇ ਜਾਪਾਨ ਓਪਨ ਵਿਚ ਫਾਈਨਲ ਹਾਰਨ ਦਾ ਆਪਣਾ ਸਿਲਸਿਲਾ ਖਤਮ ਕਰਨ ਦੇ ਇਰਾਦੇ ਨਾਲ ਉਤਰੇਗੀ। ਸਿੰਧੂ ਨੇ ਇਸ ਸਾਲ ਸਾਰੇ ਵੱਡੇ ਟੂਰਨਾਮੈਂਟਾ ਵਿਚ ਚਾਂਦੀ ਤਮਗਾ ਜਿੱਤਿਆ, ਜਿਸ ਵਿਚ ਰਾਸ਼ਟਰਾਮੰਡਲ ਖੇਡ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡ ਸ਼ਾਮਲ ਹੈ। ਓਲੰਪਿਕ ਚਮਦੀ ਤਮਗਾ ਜੇਤੂ ਸਿੰਧੂ ਲੰਬੇ ਸਮੇਂ ਤੋਂ ਫਾਈਨਲ ਦਾ ਅੜਿਕਾ ਪਾਰ ਨਹੀਂ ਕਰ ਪਾ ਰਹੀ ਹੈ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੀ ਸਯਾਕਾ ਤਾਕਾਹਾਸ਼ੀ ਖਿਲਾਫ ਕਰੇਗੀ। ਕੁਆਰਟਰ-ਫਾਈਨਲ ਵਿਚ ਉਸ ਦਾ ਸਾਹਮਣਾ 3 ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਜਾਂ ਜਾਪਾਨ ਦੀ ਅਕਾਨੇ ਯਾਮਾਗੁੱਚੀ ਨਾਲ ਹੋ ਸਕਦਾ ਹੈ। ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਸਾਇਨਾ ਨੇਹਵਾਲ ਨੇ 7 ਲੱਖ ਡਾਲਰ ਇਨਾਮੀ ਰਾਸ਼ੀ ਦੇ ਇਸ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ।ਕਿਦਾਂਬੀ ਸ਼੍ਰੀਕਾਂਤ ਅਤੇ ਐੱਚ. ਐੱਸ. ਪ੍ਰਣਯ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਖੇਡੇਗਾ ਖੇਡੇਗਾ ਜਿਸ ਨੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ। ਸਮੀਰ ਵਰਮਾ ਦਾ ਸਾਹਮਣਾ ਕੋਰੀਆ ਦੇ ਲੀ. ਡੋਂਗ ਕਿਯੁਨ ਨਾਲ ਹੋਵੇਗਾ। ਬੀ. ਸਾਈ ਪ੍ਰਣੀਤ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਪੁਰਸ਼ ਡਬਲਜ਼ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਜਾਪਾਨ ਦੇ ਤਾਕੇਸ਼ੀ ਕਾਮੁਰਾ ਅਤੇ ਕੇਈਗੋ ਸੋਨੋਡਾ ਨਾਲ ਹੋਵੇਗਾ। ਮੰਨੂ ਅਤਰੀ ਅਤੇ ਬੀ. ਸੁਮਿਤ ਰੈੱਡੀ ਦੀ ਟੱਕਰ ਮਲੇਸ਼ੀਆ ਦੇ ਗੋਹ ਵੀ ਸ਼ੇਮ ਅਤੇ ਤਾਨ ਵੀ ਕਿਯੋਂਗ ਨਾਲ ਹੋਵੇਗੀ। ਮਹਿਲਾ ਡਬਲਜ਼ ਵਿਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਦਾ ਸਾਹਮਣਾ ਚਾਂਗ ਅਤੇ ਜੁੰਗ ਕਿਯੁੰਗ ਨਾਲ ਹੋਵੇਗਾ। ਮਿਕਸਡ ਡਬਲਜ਼ ਵਿਚ ਪਣਾਵ ਜੇਰੀ ਚੋਪੜਾ ਅਤੇ ਸਿੱਕੀ ਰੈੱਡੀ ਦਾ ਸਾਹਮਣਾ ਇੰਡੋਨੇਸ਼ੀਆ ਦੇ ਤੋਂਤੋਵੋ ਅਹਿਮਦ ਅਤੇ ਲਿਲਿਆਨਾ ਨਾਤਸਰ ਨਾਲ ਹੋਵੇਗਾ।













