ਟੋਰਾਂਟੋ , ਕੈਨੇਡਾ (ਕੁਲਤਰਨ ਸਿੰਘ ਪਧਿਆਣਾ): ਪੰਜਾਬ ਦੇ ਇਤਿਹਾਸ ਦੇ ਮਹਾਨ ਸ਼ਹੀਦ ਬਾਬਾ ਮਤੀ ਜੀ ਦੀ ਯਾਦ ਵਿੱਚ ਗੁਰਦੁਆਰਾ ਗੁਰਸਿੱਖ ਸਭਾ ਸਕਾਰਬਰੋ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਹੈ। ਇਹ ਪਵਿੱਤਰ ਸਮਾਗਮ 19 ਅਕਤੂਬਰ 2025 ਨੂੰ ਐਤਵਾਰ ਵਾਲੇ ਦਿਨ ਸੰਪੰਨ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਹੈ। ਇਸ ਮੌਕੇ ਬਾਬਾ ਮਤੀ ਦੇ ਇਤਿਹਾਸ ਬਾਰੇ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਅਜੌਕੇ ਸਮੇਂ ਕਿਸ ਤਰ੍ਹਾਂ ਰਾਹ ਦਸੇਰਾ ਬਣ ਸਕਦੀ ਹੈ ਇਸ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਹ ਸਾਲਾਨਾ ਸਮਾਗਮ ਸ਼ਹੀਦ ਬਾਬਾ ਮਤੀ ਵਾਲੰਟਿਅਰ ਟੀਮ ਵੱਲੋਂ ਕਰਵਾਇਆ ਗਿਆ ਹੈ। ਇਸ ਮੌਕੇ ਦਸ ਹਜ਼ਾਰ ਡਾਲਰ ਸੰਗਤਾ ਵੱਲੋ ਇਕੱਠਾ ਕਰਕੇ ਖਾਲਸਾ ਏਡ ਨੂੰ ਵੀ ਦਾਨ ਦਿੱਤਾ ਗਿਆ ਹੈ। ਸਮਾਗਮ ਦੌਰਾਨ ਸਰਬਤ ਦੇ ਭਲੇ ਲਈ ਵਿਸ਼ੇਸ਼ ਤੌਰ ‘ਤੇ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ‌ ਹੈ।