ਮੁੰਬਈ:ਫਿਲਮ ਇੰਡਸਟਰੀ ਛੱਡਣ ਦੇ ਇਕ ਮਹੀਨੇ ਮਗਰੋਂ ਟੀਵੀ ਤੇ ਫਿਲਮ ਅਭਿਨੇਤਰੀ ਸਨਾ ਖਾਨ ਨੇ ਖੁਲਾਸਾ ਕੀਤਾ ਕਿ ਉਹ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ। ‘ਬਿੱਗ ਬੌਸ’ ਵਿੱਚ ਹਿੱਸਾ ਲੈ ਚੁੱਕੀ ਅਭਿਨੇਤਰੀ ਨੇ ਇੰਸਟਾਗ੍ਰਾਮ ’ਤੇ ਆਪਣੇ ਪਤੀ ਅਨਸ ਸੱਯਦ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸਣਯੋਗ ਹੈ ਕਿ ਇਸ ਜੋੜੇ ਨੇ 20 ਨਵੰਬਰ ਨੂੰ ਵਿਆਹ ਕਰਵਾਇਆ ਸੀ। ਸਨਾ ਖਾਨ ਨੇ ਇੰਸਟਾਗ੍ਰਾਮ ’ਤੇ ਸੰਦੇਸ਼ ਸਾਂਝਾ ਕਰਦਿਆਂ ਕਿਹਾ ‘ਅੱਲ੍ਹਾ ਦੀ ਖਾਤਰ ਇਕ ਦੂਜੇ ਨਾਲ ਪਿਆਰ ਕਰੋ ਤੇ ਅੱਲ੍ਹਾ ਦੀ ਖਾਤਰ ਹੀ ਇਕ ਦੂਜੇ ਨਾਲ ਵਿਆਹ ਕਰਵਾਓ। ਅੱਲ੍ਹਾ ਹੀ ਸਾਨੂੰ ਇਸ ਦੁਨੀਆ ਵਿੱਚ ਇਕਜੁੱਟ ਰੱਖਦਾ ਹੈ ਤੇ ਉਹ ਹੀ ਫਿਰ ਤੋਂ ਜੋੜਦਾ ਹੈ।’ 33 ਸਾਲਾ ਅਭਿਨੇਤਰੀ ਨੇ ਬੀਤੇ ਮਹੀਨੇ ਫਿਲਮ ਇੰਡਸਟਰੀ ਨੂੰ ਅਲਵਿਦਾ ਆਖ ਦਿੱਤੀ ਸੀ।