ਮਰਜ਼ਯੂਨ :  ਲਿਬਨਾਨ ਵਿਚ ਸੋਮਵਾਰ ਨੂੰ ਹੋਏ ਇਜ਼ਰਾਈਲ ਦੇ ਹਮਲੇ ਵਿਚ 490 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਿੰਨ੍ਹਾਂ ਵਿਚ 90 ਤੋਂ ਮਹਿਲਾਵਾਂ ਅਤੇ ਬੱਚੇ ਹਨ। ਲਿਬਨਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਲ 2006 ਵਿਚ ਇਜ਼ਰਾਈਲ ਹਿਜਬੁੱਲਾ ਯੁੱਧ ਤੋਂ ਬਾਅਦ ਇਹ ਸਭ ਤੋਂ ਭਿਆਨਕ ਹਮਲਾ ਹੈ। ਲਿਬਨਾਨ ਦੇ ਸਿਹਤ ਵਿਭਾਗ ਅਨੁਸਾਰ ਹਮਲਿਆਂ ਵਿਚ 35 ਬੱਚੇ ਅਤੇ 58 ਮਹਿਲਾਵਾਂ ਸਮੇਤ 492 ਲੋਕ ਮਾਰੇ ਗਏ ਅਤੇ 1645 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਕਿਹਾ ਦੇਸ਼ ਹਾਲੇ ਸੰਚਾਰ ਉਪਕਰਨਾਂ ਦੇ ਹਮਲੇ ਤੋਂ ਉਭਰਿਆ ਨਹੀਂ ਸੀ ਕਿ ਇਕ ਘਾਤਕ ਹਮਲਾ ਹੋ ਹੋ ਗਿਆ।