ਨਵੀਂ ਦਿੱਲੀ, 25 ਅਕਤੂਬਰ
ਸੁਪਰਸਟਾਰ ਰਜਨੀਕਾਂਤ ਦਾ ਅੱਜ ਇਥੇ ਕੌਮੀ ਫਿਲਮ ਪੁਰਸਕਾਰ ਦੇਣ ਲਈ ਰੱਖੇੇ ਸਮਾਗਮ ਦੌਰਾਨ ਮਾਣਮੱਤੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨ ਕੀਤਾ ਗਿਆ। ਸੁਪਰਸਟਾਰ ਨੇ ਐਵਾਰਡ ਆਪਣੇ ਮੈਂਟਰ ਤੇ ਮਰਹੂਮ ਫ਼ਿਲਮਸਾਜ਼ ਕੇ.ਬਾਲਾਚੰਦਰ ਨੂੰ ਸਮਰਪਿਤ ਕੀਤਾ। ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਰਜਨੀਕਾਂਤ ਨੂੰ ਪੁਰਸਕਾਰ ਦੇਣ ਦੀ ਰਸਮ ਨਿਭਾਈ। ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ।