ਨਵੀਂ ਦਿੱਲੀ:ਅਖਿਲ ਸਚਦੇਵਾ ਨੇ ਬਾਲੀਵੁੱਡ ਵਿੱਚ ਕਈ ਸਫਲ ਪ੍ਰਾਜੈਕਟ ਕਰਨ ਤੋਂ ਬਾਅਦ ਹਾਲ ਹੀ ‘ਮੈਂ ਪਿਆਰ ਸੁਣਿਆ ਸੀ’ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਜੇਕਰ ਅਸੀਂ ਅਖਿਲ ਦੇ ਗੀਤਾਂ ਦੀ ਗੱਲ ਕਰੀਏ ਤਾਂ ‘ਮੇਰੇ ਲਈ’, ‘ਗਲੀਆਂ’, ‘ਤੇਰੇ ਨਾਲ’, ‘ਦੂਰ ਹੋ ਗਿਆ’, ‘ਗੱਲ ਸੁਣ’ ਅਤੇ ਹੋਰ ਕਈ ਗੀਤਾਂ ਵਿੱਚ ਇਸ ਵਿਅਕਤੀ ਦੀ ਜਾਦੂ ਭਰੀ ਆਵਾਜ਼ ਨੇ ਹਰ ਵਾਰ ਸਾਨੂੰ ਲੁਭਾਇਆ ਹੈ। ‘ਦੂਰ ਹੋ ਗਿਆ’ ਦੇ ਨਵੇਂ ਰੂਪ ਨੂੰ ਕਾਫੀ ਚੰਗਾ ਹੁਲਾਰਾ ਮਿਲਿਆ ਹੈ ਅਤੇ ਅਖਿਲ ਸਚਦੇਵਾ ਇਸ ਤੋਂ ਕਾਫੀ ਖੁਸ਼ ਹੈ। ਆਮ ਸਰੋਤਿਆਂ ਨੂੰ ‘ਦੂਰ ਹੋ ਗਿਆ’ ਦਾ ਇਹ ਦੂਜਾ ਵਰਜ਼ਨ ਅਸਲ ਨਾਲੋਂ ਵੀ ਜ਼ਿਆਦਾ ਪਸੰਦ ਆਇਆ ਹੈ। ਅਖਿਲ ਨੇ ਕਿਹਾ, ‘‘ਇਹ ਗੀਤ ਸੰਪੂਰਨਤਾ ਦੀ ਭਾਵਨਾ ਦਿੰਦਾ ਹੈ। ਇਸ ਵਾਸਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹੀ ਕਾਰਨ ਹੈ ਕਿ ਇਸ ਗੀਤ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ।’’ ਅਖਿਲ ਦੇ ਕਈ ਹੋਰ ਪ੍ਰਾਜੈਕਟ ਇਸ ਸਾਲ ਆ ਰਹੇ ਹਨ ਅਤੇ ਕੁਝ ਗੀਤ ਤਾਂ ਅਗਲੇ ਕੁਝ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਹੇ ਹਨ। ਆਪਣੇ ਆਉਣ ਵਾਲੇ ਗੀਤਾਂ ਬਾਰੇ ਅਖਿਲ ਨੇ ਕਿਹਾ, ‘‘ਮੈਂ ਇਨ੍ਹਾਂ ਵਿੱਚੋਂ ਹਰੇਕ ਗੀਤ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਹੁਣ ਇਨ੍ਹਾਂ ਵਿੱਚੋਂ ਹਰੇਕ ਦੇ ਲੋਕਾਂ ਸਾਹਮਣੇ ਆਉਣ ਦਾ ਸਮਾਂ ਹੈ।’’ ਉਸ ਨੇ ਕਿਹਾ, ‘‘ਮੈਂ ਪੰਜਾਬੀ ਸੰਗੀਤ ਜਗਤ ਵਿੱਚ ਵੀ ਸ਼ੁਰੂਆਤ ਕਰ ਰਿਹਾ ਹਾਂ।’’ ਅਖਿਲ ਪੰਜਾਬੀ ਸੰਗੀਤ ਜਗਤ ਵਿੱਚ ਸ਼ੁਰੂਆਤ ਸਿਰਫ ਇਕ ਨਹੀਂ ਬਲਕਿ ਦੋ ਗੀਤਾਂ ਨਾਲ ਕਰ ਰਿਹਾ ਹੈ ਅਤੇ ਦੋਵੇਂ ਗੀਤ ਵੱਖ-ਵੱਖ ਤਰ੍ਹਾਂ ਦੇ ਹਨ। ਉਸ ਦੇ ਦੋ ਗੀਤ ‘ਪਿਆਰ ਸੁਣਿਆ ਸੀ’ ਅਤੇ ‘ਮੇਰੀ ਕਿਸਮਤ’ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ ਇਹ ਯੂਟਿਊਬ ’ਤੇ ਵੀ ਹਨ।