ਇਸਲਾਮਾਬਾਦ, 2 ਜੂਨ
ਦੇਸ਼ ਦੀ ਤਾਕਤਵਰ ਫੌਜ ’ਤੇ ਹਮਲਾ ਕਰਦਿਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਸਰਕਾਰ ‘ਕਮਜ਼ੋਰ’ ਸੀ, ਜਿਸ ਨੂੰ ‘ਹਰ ਪਾਸਿਓਂ ਬਲੈਕਮੇਲ’ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੱਤਾ ਦੀ ਵਾਗਡੋਰ ਉਨ੍ਹਾਂ ਦੇ ਹੱਥਾਂ ਵਿੱਚ ਨਹੀਂ ਸੀ ਅਤੇ ਹਰ ਕੋਈ ਜਾਣਦਾ ਸੀ ਕਿ ਉਹ ਕਿਸ ਕੋਲ ਹੈ।














