ਲਖਨਊ:ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲੜੀ 4-1 ਨਾਲ ਜਿੱਤ ਲਈ ਹੈ। ਕਪਤਾਨ ਮਿਤਾਲੀ ਰਾਜ ਦੀਆਂ ਨਾਬਾਦ 79 ਦੌੜਾਂ ਦੇ ਬਾਵਜੂਦ ਭਾਰਤੀ ਟੀਮ 188 ਦੌੜਾਂ ’ਤੇ ਢੇਰ ਹੋ ਗਈ। ਇਸ ਦੇ ਜਵਾਬ ਵਿੱਚ ਐੱਨਕੇ ਬੋਸ਼ (58) ਅਤੇ ਮਿਗਨੋਨ ਡੂ ਪ੍ਰੀਜ਼ (57) ਦੇ ਨੀਮ ਸੈਂਕੜਿਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ 48.2 ਓਵਰਾਂ ਵਿੱਚ ਪੰਜ ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ ਪਰ ਚੌਥੇ ਵਿਕਟ ਲਈ ਡੂ ਪ੍ਰੀਜ਼ ਅਤੇ ਬੋਸ਼ ਦੀ 96 ਦੌੌੜਾਂ ਦੀ ਸਾਂਝੇਦਾਰੀ ਨੇ ਪਾਰੀ ਸੰਭਾਲੀ ਅਤੇ ਟੀਮ ਨੂੰ ਜਿੱਤ ਵੱਲ ਵਧਾਇਆ। ਭਾਰਤ ਵੱਲੋਂ ਸਪਿੰਨਰ ਰਾਜੇਸ਼ਵਰੀ ਗਾਇਕਵਾੜ ਨੇ 10 ਓਵਰਾਂ ’ਚ ਸਿਰਫ 13 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।