ਪੈਰਿਸ, 20 ਅਗਸਤ
ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਅੱਜ ਇੱਥੇ ਵਿਸ਼ਵ ਕੱਪ ਦੇ ਚੌਥੇ ਗੇੜ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਸੋਨ ਤਗਮੇ ਜਿੱਤੇ। ਅਭਿਸ਼ੇਕ ਵਰਮਾ, ਓਜਸ ਦਿਓਤਲੇ ਅਤੇ ਪ੍ਰਥਮੇਸ਼ ਜਾਵਕਰ ਦੀ ਚੌਥਾ ਦਰਜਾ ਪ੍ਰਾਪਤ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਕ੍ਰਿਸ ਸ਼ਾਫ, ਜੇਮਜ਼ ਲੁਟਜ਼ ਅਤੇ ਸਾਵੀਅਰ ਸੁਲੀਵਨ ਦੀ ਦੂਜਾ ਦਰਜਾ ਪ੍ਰਾਪਤ ਅਮਰੀਕੀ ਟੀਮ ਨੂੰ 236-232 ਨਾਲ ਹਰਾਇਆ। ਇਸੇ ਤਰ੍ਹਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਬਰਲਿਨ ’ਚ ਵਿਸ਼ਵ ਚੈਂਪੀਅਨ ਬਣਨ ਵਾਲੀ ਜੋਤੀ ਸੁਰੇਖਾ ਵੇਨਮ, ਆਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਕੰਪਾਊਂਡ ਮਹਿਲਾ ਟੀਮ ਨੇ ਮੈਕਸੀਕੋ ਖ਼ਿਲਾਫ਼ ਕੁਝ ਔਖੇ ਪਲਾਂ ’ਚੋਂ ਲੰਘਦਿਆਂ ਇੱਕ ਅੰਕ ਨਾਲ ਜਿੱਤ ਦਰਜ ਕੀਤੀ।














