ਟੋਰਾਂਟੋ ( ਬਲਜਿੰਦਰ ਸੇਖਾ) : ਪੰਜਾਬ ਡੇਅ ਮੇਲਾ ਅਗਸਤ 22,2026 ਨੂੰ 50 Matheson Blvd East Mississauga ਵਿਖੇ ਹੋਣ ਜਾ ਰਿਹਾ ।ਵਰਨਣਯੋਗ ਹੈ ਕਿ ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇੱਥੇ ਹਰ ਵਰਗ ਦਾ ਖਿਆਲ ਰੱਖਿਆ ਜਾਂਦਾ ।ਸਵੇਰੇ ਬੱਚਿਆਂ ਦੇ ਮੁਕਾਬਲੇ ਜਿਸ ਵਿੱਚ ਨਿੱਕੀ ਪੰਜਾਬਣ ਤੇ ਨਿੱਕਾ ਗੱਭਰੂ ਕੱਢੇ ਜਾਣਗੇ ।ਫਿਰ ਭੈਣਾਂ ਲਈ ਤੀਆਂ ।ਸੀਪ ਦੀ ਬਾਜ਼ੀ ਸੀਪ ਦੇ ਸ਼ੁਕੀਨਾ ਲਈ।ਪੰਜਾਬੀ ਸੱਭਿਆਚਾਰ ਦਾ ਖੁੱਲ੍ਹਾ ਅਖਾੜਾ ਜਿਸ ਵਿੱਚ ਗਿੱਲ ਹਰਦੀਪ,ਗੁਰਵਿੰਦਰ ਬਰਾੜ,ਔਜਲਾ ਬਰਦਰਜ,ਕੁਲਵੰਤ ਸੇਖੋਂ,ਦਿਲਰਾਜ ਤੇ ਨੀਲਮ(ਦੋਗਾਣਾ ਜੋੜੀ),ਹੈਰੀ ਸੰਧੂ,ਬੁੱਕਣ ਜੱਟ ,ਹਰਿੰਦਰ ਸੰਧੂ ਤੇ ਅਮਨ ਧਾਲੀਵਾਲ (ਦੋਗਾਣਾ ਜੋੜੀ),ਰਾਜੂ ਧਾਲੀਵਾਲ ਤੇ ਕੁਝ ਹੋਰ ਕਲਾਕਾਰ ਮਨੋਰੰਜਨ ਕਰਨਗੇ।ਯਾਦ ਰਹੇ ਕਿ ਮੇਲਾ ਬਿਲਕੁਲ ਫ੍ਰੀ ਹੁੰਦਾ ਤੇ ਪਾਰਕਿੰਗ ਵੀ ਫ੍ਰੀ।ਪ੍ਰਬੰਧਕਾਂ ਵੱਲੋਂ ਸਭ ਨੂੰ ਸੱਦਾ ਕਿ ਆਉ ਰੱਲ ਮਿਲ ਕੇ ਪੰਜਾਬ ਡੇਅ ਮਨਾਈਏ |