ਪੰਜਾਬ ‘ਚ ਹੜ੍ਹਾਂ ਵਿਚਾਲੇ BBMB ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ BBMB ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦੱਸਿਆ ਗਿਆ ਕਿ ਇਸ ਸਾਲ ਬਿਆਸ ਦਰਿਆ ‘ਚ ਰਿਕਾਰਡ ਤੋੜ ਪਾਣੀ ਆਇਆ। BBMB ਦੇ ਚੇਅਰਮੈਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 2023 ਨਾਲੋਂ ਇਸ ਵਾਰ 20% ਜ਼ਿਆਦਾ ਪਾਣੀ ਆਇਆ ਹੈ। ਪੌਂਗ ਡੈਮ ‘ਚ ਪਹਿਲਾਂ ਕਦੇ ਨਹੀਂ ਇੰਨਾ ਪਾਣੀ ਆਇਆ।
ਇਸ ਸਾਲ ਬਿਆਸ ‘ਚ 11.7 ਬਿਲੀਅਨ ਕਿਊਬਿਕ ਪਾਣੀ ਆਇਆ ਹੈ ਤੇ ਡੈਮਾਂ ਦੀ ਸੁਰੱਖਿਆ ਲਈ ਪਾਣੀ ਛੱਡਣਾ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇ ਭਾਖੜਾ ਤੇ ਪੌਂਗ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੀ ਹੜ੍ਹ ਆਉਣੇ ਸ਼ੁਰੂ ਹੋ ਜਾਂਦੇ। ਬੀਬੀਐਮਬੀ ਦੁਆਰਾ ਛੱਡਿਆ ਗਿਆ ਪਾਣੀ ਤਕਨੀਕੀ ਕਮੇਟੀ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਇਸਦੇ ਮੈਂਬਰ ਹਰਿਆਣਾ, ਰਾਜਸਥਾਨ, ਹਿਮਾਚਲ, ਪੰਜਾਬ ਤੋਂ ਹਨ।
ਮਨੋਜ ਤ੍ਰਿਪਾਠੀ ਨੇ ਕਿਹਾ ਕਿ ਪੰਜਾਬ ‘ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੌਂਗ ਡੈਮ ਤੋਂ ਬਹੁਤ ਕੰਟਰੋਲਡ ਤਰੀਕੇ ਨਾਲ ਪਾਣੀ ਛੱਡ ਰਹੇ ਹਾਂ ਅਤੇ ਪੌਂਗ ਡੈਮ ‘ਚੋਂ 6 ਅਗਸਤ ਤੋਂ ਪਾਣੀ ਛੱਡਿਆ ਜਾ ਰਿਹਾ ਤੇ ਭਾਗੀਦਾਰ ਸੂਬਿਆਂ ਦੀ ਸਹਿਮਤੀ ਨਾਲ ਪਾਣੀ ਛੱਡਿਆ ਗਿਆ ਹੈ ਕਿਉਂਕਿ ਪਾਣੀ ਨੂੰ ਅਸੀਂ ਹੋਲਡ ਨਹੀਂ ਰੱਖ ਸਕਦੇ।