ਇਸਲਾਮਾਬਾਦ, 19 ਸਤੰਬਰ
ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਅੱਜ ਕੇਸਾਂ ਦੀ ਲਾਈਵ ਸਟਰੀਮਿੰਗ (ਨਾਲੋ-ਨਾਲ ਪ੍ਰਸਾਰਨ) ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਅੱਜ ਨਵੇਂ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਦਾ ਵੀ ਅਦਾਲਤ ਵਿਚ ਪਹਿਲਾ ਦਿਨ ਸੀ। ਜਸਟਿਸ ਕਾਜ਼ੀ ਨੇ (63) ਨੇ ਐਤਵਾਰ ਪਾਕਿਸਤਾਨ ਦੇ 29ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੇ ਉਮਰ ਅਤਾ ਬੰਦਿਆਲ ਦੀ ਥਾਂ ਲਈ ਹੈ। ਨਵੇਂ ਚੀਫ ਜਸਟਿਸ ਦਾ ਕਾਰਜਕਾਲ 13 ਮਹੀਨਿਆਂ ਦਾ ਹੋਵੇਗਾ, ਤੇ 25 ਅਕਤੂਬਰ 2024 ਨੂੰ ਖ਼ਤਮ ਹੋਵੇਗਾ। ਜਸਟਿਸ ਈਸਾ ਨੇ ਅੱਜ ਸੁਪਰੀਮ ਕੋਰਟ ਐੈਕਟ 2023 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਲਾਈਵ ਸਟਰੀਮ ਕਰਵਾਈ।