ਇਸਲਾਮਾਬਾਦ, 26 ਅਕਤੂਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੋਧ ਦੇ ਬਾਵਜੂਦ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜ਼ੁਮ ਨੂੰ ਆਈਐਸਆਈ ਦਾ ਨਵਾਂ ਮੁਖੀ ਬਣਾ ਦਿੱਤਾ ਗਿਆ ਹੈ। ਉਹ ਪਾਕਿਸਤਾਨ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਕਰੀਬੀ ਮੰਨੇ ਜਾਂਦੇ ਹਨ। ਜਿਓ ਟੀਵੀ ਅਨੁਸਾਰ ਹੁਣ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਫੌਜ ਦਰਮਿਆਨ ਸੰਕਟ ਸਮਾਪਤ ਹੋ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਨੇ ਨਦੀਮ ਅੰਜ਼ੁਮ ਨੂੰ ਮੁਖੀ ਬਣਾਏ ਜਾਣ ’ਤੇ ਇਤਰਾਜ਼ ਜਤਾਇਆ ਸੀ। ਆਈਐਸਆਈ ਮੁਖੀ ਦੀ ਨਿਯੁਕਤੀ ਦੀ ਜਾਣਕਾਰੀ ਅੱਜ ਪੀਐਮਓ ਨੇ ਦਿੱਤੀ।