ਜੈਪੁਰ, 7 ਸਤੰਬਰ
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਇਸ ਮਹੀਨੇ ਰਾਜਸਥਾਨ ਦੇ ਝੀਲਾਂ ਦੇ ਸ਼ਹਿਰ ਉਦੈਪੁਰ ‘ਚ ਵਿਆਹ ਕਰਾਉਣਗੇ। ਵਿਆਹ ਦੀਆਂ ਰਸਮਾਂ 23-24 ਸਤੰਬਰ ਨੂੰ ਹੋਟਲ ਲੀਲਾ ਪੈਲੇਸ ਅਤੇ ਉਦੈਵਿਲਾਸ ਵਿਖੇ ਹੋਣਗੀਆਂ। ਇਸ ਦੌਰਾਨ ਰਾਜਨੀਤੀ ਅਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਉਦੈਪੁਰ ਆਉਣਗੀਆਂ। ਸੂਤਰਾਂ ਦੀ ਮੰਨੀਏ ਤਾਂ ਮਹਿੰਦੀ, ਹਲਦੀ ਅਤੇ ਸੰਗੀਤ ਸਮਾਗਮ 23 ਸਤੰਬਰ ਤੋਂ ਸ਼ੁਰੂ ਹੋਣਗੇ। ਇਹ ਵੀ ਚਰਚਾ ਹੈ ਕਿ ਵਿਆਹ ਤੋਂ ਬਾਅਦ ਗੁਰੂਗ੍ਰਾਮ ‘ਚ ਰਿਸੈਪਸ਼ਨ ਕੀਤੀ ਜਾਵੇਗੀ।