ਨਵੀਂ ਦਿੱਲੀ: ਭਾਰਤ ਦੀ ਡਰੱਗ ਕੰਟਰੋਲ ਡੀਸੀਜੀਆਈ ਨੇ ਮਰੀਜ਼ਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਅਮਰੀਕੀ ਦਵਾ ਕੰਪਨੀ ਐਬੌਟ ਦੀ ਪਾਚਨ ਸਬੰਧੀ ਦਵਾਈ ਡਾਇਜੀਨ ਜੈੱਲ ਦੀ ਵਰਤੋਂ ਰੋਕਣ ਦੀ ਸਲਾਹ ਦਿੱਤੀ ਹੈ। ਇਸ ਮਾਮਲੇ ’ਚ ਐਬੌਟ ਨੇ ਗੋਆ ਪਲਾਂਟ ਵਿੱਚ ਬਣੀ ਡਾਇਜੀਨ ਜੈੱਲ ਦੀਆਂ ਕਈ ਖੇਪਾਂ ਵਾਪਸ ਮੰਗਵਾਉਣ ਦਾ ਫ਼ੈਸਲਾ ਕੀਤਾ ਹੈ।