ਮੁੰਬਈ:ਅਦਾਕਾਰਾ ਉਰਮਿਲਾ ਮਾਤੋਂਡਕਰ ਇਸ ਵਾਰ ‘ਜ਼ੀ ਕਾਮੇਡੀ ਸ਼ੋਅ’ ਵਿੱਚ ਖਾਸ ਮਹਿਮਾਨ ਵਜੋਂ ਹਾਜ਼ਰ ਹੋਵੇਗੀ। ਸ਼ੋਅ ਵਿੱਚ ਸ਼ਾਮਲ ਹੋਣ ਬਾਰੇ ਦੱਸਦਿਆਂ ਉਰਮਿਲਾ ਨੇ ਕਿਹਾ, ‘ਮੈਨੂੰ ਇਸ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਹੀ ਖੁਸ਼ੀ ਹੋਈ ਹੈ। ਸਾਰੇ ਹੀ ਪ੍ਰਤੀਯੋਗੀਆਂ ਨੇ ਬਹੁਤ ਹੀ ਵਧੀਆ ਪੇਸ਼ਕਾਰੀਆਂ ਦਿੱਤੀਆਂ ਹਨ ਤੇ ਮੈਂ ਬਹੁਤ ਖੁੱਲ੍ਹ ਕੇ ਹੱਸੀ ਹਾਂ। ਇਹ ਬਹੁਤ ਹੀ ਵਧੀਆ ਤਜਰਬਾ ਸੀ ਤੇ ਸਾਰੇ ਹੀ ਐਕਟ ਬਹੁਤ ਮਿਹਨਤ ਨਾਲ ਤਿਆਰ ਕੀਤੇ ਗਏ ਸਨ।’ ਉਰਮਿਲਾ ਵੀ ਸ਼ੋਅ ਦੌਰਾਨ ਆਪਣੇ ਜੀਵਨ ਅਤੇ ਕਰੀਅਰ ਦੇ ਕੁਝ ਪ੍ਰਸੰਗ ਸਾਂਝੇ ਕਰੇਗੀ। ਇਸ ਵਾਰ ‘ਜ਼ੀ ਕਾਮੇਡੀ ਸ਼ੋਅ’ ਦੇ ਦਸ ਕਾਮੇਡੀਅਨ ਇਕੱਠੇ ਹੋ ਕੇ ਖਾਸ ਮਹਿਮਾਨ ਦਾ ਮਨੋਰੰਜਨ ਕਰਨ ਲਈ ‘ਟੀਮ ਹਸਾਏਂਗੇ’ ਬਣਾ ਕੇ ਪੇਸ਼ਕਾਰੀਆਂ ਦੇਣਗੇ। ਸ਼ੋਅ ਦੌਰਾਨ ਫਰਾਹ ਖ਼ਾਨ ਪ੍ਰਤੀਯੋਗੀਆਂ ਨਾਲ ਮਜ਼ਾਕ ਕਰਦੀ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਉਰਮਿਲਾ ਵੀ ਸ਼ੋਅ ਦੌਰਾਨ 1999 ਵਿੱਚ ਰਿਲੀਜ਼ ਹੋਈ ਆਪਣੀ ਫਿਲਮ ‘ਮਸਤ’ ਦੇ ਗੀਤ ‘ਰੁਕੀ ਰੁਕੀ ਥੀ ਜ਼ਿੰਦਗੀ’ ’ਤੇ ਨੱਚਦੀ ਦਿਖਾਈ ਦੇਵੇਗੀ। ਇਹ ਸ਼ੋਅ ਸ਼ਨਿਚਰਵਾਰ ਤੇ ਐਤਵਾਰ ਨੂੰ ਜ਼ੀਅ ਟੀਵੀ ’ਤੇ ਪ੍ਰਸਾਰਿਤ ਹੁੰਦਾ ਹੈ।