ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ
ਓਟਾਵਾ (ਬਲਜਿੰਦਰ ਸੇਖਾ) ਅੱਜ ਸਵੇਰੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਚੋਣ ਜਿੱਤਣ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਹ ਮੰਗਲਵਾਰ ਨੂੰ ਵਾਸ਼ਿੰਗਟਨ ਵਿੱਚ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਮਾਰਕ ਕਾਰਨੇ ਦੇ ਵੱਲੋਂ ਫੈਡਰਲ ਚੋਣਾਂ ਜਿੱਤਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਹੋਵੇਗੀ।
ਮੀਟਿੰਗ ਦੀਆਂ ਟੈਰਿਫ ਤੇ ਜਾਂ ਹੋਰ ਕਿਸ ਕਿਸ ਮਸਲੇ ਤੇ ਗੱਲਬਾਤ ਹੋਵੇਗੀ ਅਜੇ ਉਸ ਤੇ ਕੰਮ ਕੀਤਾ ਜਾ ਰਿਹਾ ਹੈ। ਕੈਨਡੀਅਨ ਨੂੰ ਇਸ ਮੁਲਾਕਾਤ ਤੋਂ ਭਰਪੂਰ ਉਮੀਦਾਂ ਹਨ ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਕਾਨਮੀ ਤੇ ਕਰਾਇਮ , ਇੰਮੀਗਰੇਸਨ ਆਦਿ ਦੇ ਮਸਲਿਆਂ ਨੂੰ ਜਲਦ ਸੁਲਝਾਉਣ ਲਈ ਆਖਿਆ ।














