ਇਸ ਵੇਲੇ ਦੀ ਖਬਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਵਿਧਾਇਕ ਪਠਾਣਮਾਜਰਾ ਆਸਟ੍ਰੇਲੀਆ ਪਹੁੰਚੇ ਹਨ। ਉਥੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਇਹ ਗੱਲ ਸਾਹਮਣੇ ਆਈ ਹੈ। ਅਜੇ ਬੀਤੇ ਦਿਨੀਂ ਹੀ ਵਿਧਾਇਕ ਹਰਮੀਤ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਦੱਸ ਦੇਈਏ ਕਿ ਪਠਾਣਮਾਜਰਾ 2 ਸਤੰਬਰ ਤੋਂ ਜਬਰ ਜਨਾਹ ਦੇ ਮਾਮਲੇ ਵਿਚ FIR ਦਰਜ ਹੋਣ ਦੇ ਬਾਅਦ ਤੋਂ ਫਰਾਰ ਚੱਲ ਰਹੇ ਹਨ। ਹਾਲਾਂਕਿ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਈ ਵਾਰ ਛਾਪੇਮਾਰੀ ਕੀਤੀ ਗਈ ਪਰ ਹੁਣ ਤੱਕ ਪੁਲਿਸ ਅਸਫਲ ਰਹੀ। ਪੰਜਾਬ ਵਿਚ ਰਾਜਨੀਤਕ ਤੇ ਸਮਾਜਿਕ ਤੌਰ ‘ਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਵਿਧਾਇਕ ਵੱਲੋਂ ਦਿੱਤੀ ਇੰਟਰਵਿਊ ਵਿਚ ਵਿਧਾਇਕ ਵੱਲੋਂ ਕਿਹਾ ਗਿਆ ਕਿ ਉਨ੍ਹਾਂ ‘ਤੇ ਝੂਠਾ ਮੁਕੱਦਮਾ ਦਰਜ ਹੋਇਆ ਹੈਤੇ ਇਸ ਦੀ ਸੱਚਾਈ ਵੀ ਬਿਆਨ ਕੀਤੀ ਗਈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਪਟਿਆਲਾ ਕੋਰਟ ਨੇ 12 ਨਵੰਬਰ ਨੂੰ ਕੋਰਟ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।














