ਕੈਲਗਰੀ, 7 ਜੁਲਾਈ : ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨਾਲ ਮੁਲਾਕਾਤ ਕੀਤੀ ਜਾਵੇਗੀ। ਸਟੈਂਪੀਡ ਸੀਜ਼ਨ ਆ ਜਾਣ ਕਾਰਨ ਟਰੂਡੋ ਕਈ ਹੋਰਨਾਂ ਥਾਂਵਾਂ ਦਾ ਦੌਰਾ ਵੀ ਕਰਨਗੇ।
ਟਰੂਡੋ ਤੇ ਸਮਿੱਥ ਵੱਲੋਂ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਤੇ 2035 ਤੱਕ ਫੈਡਰਲ ਸਰਕਾਰ ਦੇ ਨੈੱਟ-ਜ਼ੀਰੋ ਇਲੈਕਟ੍ਰਿਸਿਟੀ ਗ੍ਰਿੱਡ ਦੇ ਟੀਚੇ ਨੂੰ ਪੂਰਾ ਕਰਨ ਲਈ ਕੀਤੀ ਜਾਣ ਵਾਲੀ ਗੱਲਬਾਤ ਤੋਂ ਇਲਾਵਾ ਕਈ ਹੋਰ ਮੁੱਦੇ ਵੀ ਵਿਚਾਰੇ ਜਾਣਗੇ।ਕੈਨੇਡਾ ਤੇ ਅਲਬਰਟਾ 2050 ਤੱਕ ਨੈੱਟ ਜ਼ੀਰੋ ਦਾ ਸੁਪਨਾ ਸਾਕਾਰ ਕਰਨ ਬਾਰੇ ਸੋਚ ਰਹੇ ਹਨ ਪਰ ਫੈਡਰਲ ਸਰਕਾਰ ਕੋਲ ਇਨ੍ਹਾਂ ਤੋਂ ਇਲਾਵਾ ਵੀ ਕਈ ਹੋਰ ਟੀਚੇ ਹਨ ਜਿਹੜੇ ਪੂਰੇ ਕੀਤੇ ਜਾਣੇ ਹਨ।
ਹੋਰ ਟੀਚੇ ਮੁਤਾਬਕ ਆਇਲ ਤੇ ਗੈਸ ਸੈਕਟਰ ਤੋਂ ਰਿਸਾਅ ਨੂੰ 40 ਫੀ ਸਦੀ ਘਟਾਉਣ ਲਈ ਸਰਕਾਰ 2030 ਤੱਕ ਦਾ ਟੀਚਾ ਮਿਥੀ ਬੈਠੀ ਹੈ। ਸਮਿੱਥ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਪ੍ਰੋਵਿੰਸ ਤੇ ਓਟਵਾ ਦਰਮਿਆਨ ਸਕਾਰਾਤਮਕ ਸਹਿਮਤੀ ਬਣੇਗੀ।