ਟੋਰਾਂਟੋ ( ਕੁਲਤਰਨ ਪਧਿਆਣਾ)ਪੰਜਾਬ ਦੇ ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਨੇੜਲੇ ਪਿੰਡ ਘੋਲੀਆ ਖੁਰਦ ਤੋਂ ਮਨਦੀਪ ਸਿੰਘ ਦਿਓਲ ਜੋ ਇੱਕ ਟਰੱਕ ਡਰਾਈਵਰ ਸੀ ਦੀ ਸਟ੍ਰੈਥਮੋਰ ਵਿਖੇ ਇੱਕ ਭਿਆਨਕ ਟਰੱਕ ਹਾਦਸੇ ਵਿੱਚ ਅੱਗ ਲੱਗਣ ਨਾਲ ਉਸਦੀ ਮੌਤ ਹੋ ਗਈ। ਉਸਦਾ ਪਰਿਵਾਰ, ਜੋ ਇਸ ਸਮੇਂ ਭਾਰਤ ਵਿੱਚ ਰਹਿ ਰਿਹਾ ਹੈ, ਇੱਕ ਬਹੁਤ ਹੀ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਉਹ ਇਕਲੌਤਾ ਕਮਾਉਣ ਵਾਲਾ ਸੀ, ਅਤੇ ਉਸਦੇ ਅਚਾਨਕ ਵਿਛੋੜੇ ਨੇ ਪ੍ਰੀਵਾਰ ਨੂੰ ਕਿਸੇ ਵੀ ਵਿੱਤੀ ਸਹਾਇਤਾ ਤੋਂ ਵਾਂਝਾ ਕਰ ਦਿੱਤਾ ਹੈ।