ਭਾਰਤ ਦੀ ਸਿਆਸਤ ਅਤੇ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਬਾਰੇ ਹੋਈ ਵਿਸ਼ੇਸ਼ ਗੱਲਬਾਤ
ਬਰੈਂਪਟਨ (ਬਲਜਿੰਦਰ ਸੇਖਾ) : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਏ ਇੱਕ ਵਿਸ਼ੇਸ਼ ਇਕੱਠ ਦੌਰਾਨ ਭਾਰਤੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਤਰ ਪ੍ਰਦੇਸ਼ ਦੇ ਅਮੇਠੀ ਹਲਕੇ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਥਾਨਕ ਸਿਆਸੀ ਆਗੂਆਂ, ਸਮਾਜ ਸੇਵੀਆਂ ਅਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਕਿਸ਼ੋਰੀ ਲਾਲ ਸ਼ਰਮਾ ਦਾ ਗਾਂਧੀ ਪਰਿਵਾਰ ਨਾਲ ਲੰਮੇ ਸਮੇਂ ਤੋਂ ਸਿਆਸੀ ਸਬੰਧ ਰਿਹਾ ਹੈ। ਉਹ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸੋਨੀਆ ਗਾਂਧੀ ਦੇ ਕਰੀਬੀ ਸਾਥੀਆਂ ਵਿੱਚ ਸ਼ਾਮਲ ਹਨ। ਅਮੇਠੀ ਤੋਂ ਉਨ੍ਹਾਂ ਦੀ ਜਿੱਤ ਨੇ ਭਾਰਤੀ ਸਿਆਸਤ ਵਿੱਚ ਵਿਸ਼ੇਸ਼ ਚਰਚਾ ਪੈਦਾ ਕੀਤੀ ਸੀ।
ਇਸ ਮੌਕੇ ਪੱਤਰਕਾਰ ਬਲਜਿੰਦਰ ਸੇਖਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ੍ਰੀ ਕਿਸ਼ੋਰੀ ਲਾਲ ਸ਼ਰਮਾ ਨੇ ਭਾਰਤ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਖ਼ਾਸ ਤੌਰ ’ਤੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਸਮਾਗਮ ਦੌਰਾਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਹਰਕੀਰਤ ਸਿੰਘ ਟਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ਅਤੇ ਸੰਸਦ ਮੈਂਬਰ ਅਮਨਦੀਪ ਸੋਢੀ ਨੇ ਸ੍ਰੀ ਸ਼ਰਮਾ ਦਾ ਸਵਾਗਤ ਕੀਤਾ। ਇਸ ਮੌਕੇ ਹਾਜ਼ਰ ਵਿਅਕਤੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਤੇ ਕੈਨੇਡਾ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ।
ਇਸ ਇਕੱਠ ਵਿੱਚ ਰੋਨੀ ਸ਼ਰਮਾ, ਕਾਂਗਰਸੀ ਆਗੂ ਸਤਵੀਰ ਸਿੰਘ ਧਾਲੀਵਾਲ ਬੱਧਨੀ ਕਲਾਂ ਅਮਰਪ੍ਰੀਤ ਔਲਖ, ਗੋਰਾ ਸਟਾਰਲਾਈਨ ਪੇਂਟ, ਸੁਖਰਾਜ ਸੰਧੂ, ਸੰਧੂਰਾ ਬਰਾੜ, ਰਾਕੇਸ਼ ਸ਼ਰਮਾ, ਸਰਬਜੀਤ ਗਿੱਲ, ਜਗਦੀਪ ਗਿੱਲ, ਜਗਤਾਰ ਸਿੰਘ (ਕੈਨ ਟਰੱਕ ਟੀਮ), ਹਰਜੀਤ ਬਰਾੜ, ਜਸਵੰਤ ਧਾਲੀਵਾਲ, ਬਲਦੇਵ ਧਾਲੀਵਾਲ (ਸਾਬਕਾ ਪ੍ਰਧਾਨ, ਬੱਧਨੀ ਕਲਾਂ), ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਧਾਲੀਵਾਲ ਅਤੇ ਕੁਲਦੀਪ ਗੋਹਲੀ ,ਧਰੁਵਪੀਤ ਚਹਿਲ , ਹਰਪ੍ਰੀਤ ਤੁੰਗ ,ਬਲਰਾਜ ਵੜਿੰਗ, ਮਨਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਗਮ ਦੌਰਾਨ ਕਿਸ਼ੋਰੀ ਲਾਲ ਸ਼ਰਮਾ ਦੀ ਕੈਨੇਡਾ ਫੇਰੀ ਨੂੰ ਲੈ ਕੇ ਭਾਈਚਾਰੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਆਪਸੀ ਮਿਲਵਰਤਣ ਅਤੇ ਸਿਆਸੀ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਵੀ ਮਹੱਤਵ ਦਿੱਤਾ ਗਿਆ।














