ਕਰਨਾਲ – ਹਰਿਆਣਾ ਦੇ ਚਾਰ ਨੌਜਵਾਨਾਂ ਦੀ ਅਮਰੀਕਾ ਦੇ ਰਾਜ ਕੈਲੀਫੋਰਨੀਆਂ ਦੇ ਸ਼ਹਿਰ ਫਰੀਜ਼ਨੋ ਵਿਖੇ ਝੀਲ ਵਿੱਚ ਨਹਾਉਣ ਗਏ ਚਾਰ ਦੋਸਤਾਂ ਦੀ ਡੁੱਬਣ ਕਾਰਨ ਡੁੱਬਣ ਕਾਰਨ ਹੋਈ ਮੌਤ ਹੋ ਗਈ ਹੈ। ਜਿਨਾਂ ਦੀ ਮੌਤ ਦੀ ਖਬਰ ਮ੍ਰਿਤਕਾਂ ਦੇ ਪਿੰਡ ਵਿੱਚ ਪਹੁੰਚਣ ਤੇ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ । ਚਾਰੋਂ ਮ੍ਰਿਤਕਾਂ ਦੋਸਤਾਂ ਵਿੱਚੋਂ ਦੋ ਕਰਨਾਲ ਜ਼ਿਲੇ ਨਾਲ ਸੰਬੰਧਿਤ ਸਨ ਦੋ ਕੈਥਲ ਜਿਲੇ ਦੇ ਨਾਲ ਸੰਬੰਧਿਤ ਹਨ ।
ਮ੍ਰਿਤਕਾਂ ਵਿੱਚੋਂ ਮਹਿਤਾਬ ਸਿੰਘ ਉਮਰ 24 ਸਾਲ ਪਿੰਡ ਗੋਬਿੰਦਗੜ੍ਹ (ਡਾਚਰ) ਨੇੜੇ ਜਲਮਾਣੇ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਡੇਢ ਸਾਲ ਤੋਂ ਅਮੇਰਿਕਾ ਗਿਆ ਸੀ ਅਤੇ ਜੋ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਮਹਿਤਾਬ ਆਪਣੇ ਦੋਸਤਾਂ ਨਾਲ ਝੀਲ ਚ ਨਹਉਣ ਗਏ ਦੀ ਝੀਲ ਵਿੱਚ ਹੀ ਡੁੱਬਣ ਕਾਰਨ ਮੌਤ ਹੋ ਗਈ ਅਤੇ ਦੂਜਾ ਏਕਮ ਸਿੰਘ ਉਮਰ 17 ਸਾਲ ਜੋ 14 ਮਹੀਨੇ ਪਹਿਲਾਂ ਹੀ ਅਮੇਰਿਕਾ ਗਿਆ ਸੀ ਅਤੇ ਪਿੰਡ ਚੂਰਨੀ ਜ਼ਿਲ੍ਹਾ ਕਰਨਾਲ ਦਾ ਰਹਿਣ ਵਾਲਾ ਸੀ ਉਸਦੀ ਝੀਲ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਚਾਰੋਂ ਦੋਸਤ ਇਕੱਠੇ ਹੀ ਝੀਲ ਵਿੱਚ ਨਹਾਉਣ ਗਏ ਸਨ
ਝੀਲ ਵਿੱਚ ਪਾਣੀ ਡੂੰਘਾ ਹੋਣ ਕਾਰਨ ਏਕਮ ਅਤੇ ਉਸ ਦਾ ਇੱਕ ਦੋਸਤ ਜਿਆਦਾ ਡੂੰਘੇ ਪਾਣੀ ਵਿੱਚ ਚਲੇ ਗਏ ਜਿਨਾਂ ਨੂੰ ਬਚਾਉਣ ਲਈ ਮਹਿਤਾਬ ਅਤੇ ਉਹਦਾ ਦੂਸਰਾ ਦੋਸਤ ਅੱਗੇ ਵਧੀਆ ਤਾਂ ਉਹ ਝੀਲ ਦੇ ਡੂੰਘੇ ਪਾਣੀ ਵਿੱਚ ਡੁੱਬ ਗਏ ਪਰ ਮਹਿਤਾਬ ਨੂੰ ਥੋੜੀ ਦੇਰ ਬਾਅਦ ਹੀ ਬਚਾਵ ਕਰਮੀਆਂ ਵੱਲੋਂ ਕੱਢ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ 12 ਘੰਟੇ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਮਹਿਤਾਬ ਦੀ ਵੀ ਮੌਤ ਹੋ ਗਈ ਕਿਉਂਕਿ ਪਾਣੀ ਦੀ ਦਿਮਾਗ ਤੱਕ ਚਲਾ ਗਿਆ ਸੀ ਜਿਸ ਕਾਰਨ ਮਹਿਤਾਬ ਦੀ ਵੀ ਮੌਤ ਹੋ ਗਈ।
ਬਚਾਓ ਕਰਮੀਆਂ ਨੇ ਤਲਾਸ਼ ਅਭਿਆਨ ਦੌਰਾਨ ਚਾਰੋਂ ਦੀਆਂ ਲਾਸ਼ਾਂ ਝੀਲ ਵਿੱਚੋਂ ਬਾਹਰ ਕੱਢ ਲਿਆ ਹਨ। ਮ੍ਰਿਤਕਾਂ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਗਈ ਉਹਨਾਂ ਦੇ ਬੱਚਿਆਂ ਦੀ ਮ੍ਰਿਤਕ ਦੇਹ ਭਾਰਤ ਲਿਆਂਦੀਆਂ ਜਾਂ ਤਾਂ ਕਿ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਅਖੀਰਲੀ ਵਾਰ ਦੇਖ ਸਕਣ ਅਤੇ ਆਪਣੇ ਹੱਥੀ ਆਪਣੇ ਬੱਚਿਆਂ ਦਾ ਅੰਤਿਮ ਸੰਸਕਾਰ ਕਰ ਸਕਣ। ਇਨਾ ਚਾਰੋ ਮ੍ਰਿਤਕਾਂ ਵਿੱਚ ਪ੍ਰਗਟ ਸਿੰਘ ਅਤੇ ਸਚਿਨ ਦੋਨੋਂ ਪਿੰਡ ਮੋਹਣਾ ਜ਼ਿਲ੍ਹਾ ਕੈਥਲ ਦੇ ਰਹਿਣ ਵਾਲੇ ਹਨ ।
ਇਹ ਚਾਰੇ ਦੋ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਸਨ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਹਰਿਆਣਾ ਇਕਾਈ ਦੇ ਪ੍ਰਧਾਨ ਹਰਜੀਤ ਸਿੰਘ ਵਿਰਕ ਨੇ ਇਹਨਾਂ ਚਾਰਾਂ ਬੱਚਿਆਂ ਦੀ ਹੋਈ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਚਾਰੋਂ ਬੱਚਿਆਂ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਪਰਿਵਾਰ ਵਾਲੇ ਆਪਣੀ ਪਰੰਪਰਾ ਮੁਤਾਬਕ ਆਪਣੇ ਹੱਥੀ ਆਪਣੇ ਬੱਚਿਆਂ ਦਾ ਸਸਕਾਰ ਕਰ ਸਕਣ ।