ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਹਿਰ ਵਿੱਚ ਨਹਾਉਣ ਗਏ 4 ਬੱਚੇ ਡੁੱਬ ਗਏ ਹਨ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਤਿੰਨ ਬੱਚਿਆਂ ਨੂੰ ਬਚਾ ਲਿਆ ਪਰ ਚੌਥੇ ਬੱਚੇ ਦਾ ਅਜੇ ਕੋਈ ਸੁਰਾਗ ਨਹੀ ਮਿਲਿਆ ਹੈ। ਫਿਲਹਾਲ ਗੋਤਾਖੋਰਾ ਵੱਲੋਂ ਬੱਚੇ ਨੂੰ ਲੱਭਣ ਲਈ ਭਾਲ ਕੀਤੀ ਜਾ ਰਹੀ ਹੈ। ਚਾਰੇ ਬੱਚੇ ਮਕਬੂਲ ਪੁਰਾ ਇਲਾਕੇ ਦੇ ਦੱਸੇ ਜਾ ਰਹੇ ਹਨ।

ਇਸ ਸੰਬਧੀ ਜਾਣਕਾਰੀ ਦਿੰਦਿਆ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਸਕੂਲਾ ਵਿੱਚ ਛੁੱਟੀਆਂ ਦੇ ਚਲਦੇ ਉਨ੍ਹਾਂ ਦੇ ਇਲਾਕੇ ਮਕਬੂਲ ਪੁਰਾ ਦੇ ਕੁੱਝ ਬੱਚੇ ਨਹਿਰ ਵਿੱਚ ਨਹਾਉਣ ਗਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰ ਬੱਚੇ ਨਹਿਰ ਵਿੱਚ ਡੁੱਬਣ ਲਗੇ ਤਾਂ ਉਥੇ ਮੌਜੂਦ ਲੋਕ ਉਨ੍ਹਾਂ ਨੂੰ ਬਚਾਉਣ ਲਈ ਗਏ। ਉਨ੍ਹਾਂ ਵੱਲੋਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ ਹੈ।
ਲੋਕਾਂ ਵੱਲੋਂ ਚੌਥੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਲਾਪਤਾ ਦਸਿਆ ਜਾ ਰਿਹਾ ਹੈ। ਗੋਤਾਖੋਰਾ ਵੱਲੋਂ ਲਾਪਤਾ ਬੱਚੇ ਦੀ ਬਹਿਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ, ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਬੱਚੇ ਦੇ ਭਾਲ ਦੀ ਮੰਗ ਕੀਤੀ ਹੈ।