ਵਾਸ਼ਿੰਗਟਨ: ਯੂ.ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਦੇ ਅੰਕੜਿਆਂ ਨੇ ਵੱਡੇ ਖੁਲਾਸੇ ਕੀਤੇ ਹਨ। ਕੈਨੇਡਾ ਤੋਂ ਸਭ ਤੋਂ ਵੱਧ ਭਾਰਤੀ ਲੋਕ ਹਨ ਜੋ ਡੌਂਕੀ ਲਗਾ ਕੇ ਅਮਰੀਕਾ ਪਹੁੰਚ ਰਹੇ ਹਨ। ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਜਾ ਰਹੇ ਹਨ। ਇਹ ਸੰਖਿਆ ਆਪਣੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਕਾਰਨ ਕੈਨੇਡਾ ਦੀ ਵੀਜ਼ਾ ਜਾਂਚ ਪ੍ਰਕਿਰਿਆ ਹੁਣ ਸਵਾਲਾਂ ਦੇ ਘੇਰੇ ‘ਚ ਆ ਗਈ ਹੈ।

ਯੂ.ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਸਾਲ ਜੂਨ ਵਿੱਚ, 5,152 ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਤੋਂ ਪੈਦਲ ਅਮਰੀਕਾ ਵਿੱਚ ਦਾਖਲ ਹੋਏ। ਮੀਡੀਆ ਰਿਪੋਰਟਸ ਮੁਤਾਬਿਕ ਦਸੰਬਰ 2023 ਤੋਂ ਹਰ ਮਹੀਨੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਮੈਕਸੀਕੋ ਸਰਹੱਦ ਦੁਆਰਾ ਜਾਣ ਵਾਲਿਆ ਦੀ ਗਿਣਤੀ ਵਧ ਰਹੀ ਹੈ। ਕੈਨੇਡਾ ਅਤੇ ਅਮਰੀਕਾ ਵਿਚਕਾਰ 9000 ਕਿਲੋਮੀਟਰ ਦੀ ਸਰਹੱਦ ਹੈ। ਯੂ.ਐਸ ਦੇ ਸੀ.ਬੀ.ਪੀ ਦੇ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ ਹਰ ਮਹੀਨੇ ਅਮਰੀਕੀ ਸਰਹੱਦ ‘ਤੇ ਫੜੇ ਗਏ ਭਾਰਤੀਆਂ ਦੀ ਔਸਤ ਗਿਣਤੀ 2548 ਤੋਂ 2024 ਵਿੱਚ 47 ਪ੍ਰਤੀਸ਼ਤ ਵਧ ਕੇ 3733 ਹੋ ਗਈ ਹੈ। 2021 ਵਿੱਚ ਇਹ ਸਿਰਫ 282 ਸੀ, ਜਿਸ ਵਿੱਚ 13 ਗੁਣਾ ਵਾਧਾ ਹੋਇਆ ਹੈ।

ਅਮਰੀਕਾ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ

ਬੋਸਟਨ ਕੰਸਲਟਿੰਗ ਗਰੁੱਪ ਦੇ ਇੱਕ ਤਾਜ਼ਾ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤੀ ਅਮਰੀਕੀ ਕੁੱਲ ਅਮਰੀਕਾ ਦੀ ਆਬਾਦੀ ਦਾ 1.5 ਪ੍ਰਤੀਸ਼ਤ ਹਨ। ਪਰ ਉਹ ਸਾਰੇ ਇਨਕਮ ਟੈਕਸ ਦਾ 5-6 ਫੀਸਦੀ ਅਦਾ ਕਰਦਾ ਹੈ। ਇਸ ਦੌਰਾਨ, ਸ਼ਰਣ ਮੰਗਣ ਲਈ ਬ੍ਰਿਟੇਨ ਦੀਆਂ ਬੰਦਰਗਾਹਾਂ ‘ਤੇ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। 2021 ਵਿੱਚ ਇਹ ਗਿਣਤੀ 495 ਸੀ ਜੋ 2022 ਵਿੱਚ 136 ਫੀਸਦੀ ਵਧ ਕੇ 1170 ਹੋ ਗਈ। ਇਹ ਸੰਖਿਆ 2023 ਵਿੱਚ 1391 ਤੱਕ ਪਹੁੰਚ ਗਈ। ਇਸ ਸਾਲ ਦੀ ਗੱਲ ਕਰੀਏ ਤਾਂ ਜੂਨ ਤੱਕ 475 ਸ਼ਰਣ ਮੰਗਣ ਵਾਲੇ ਯੂਕੇ ਦੀਆਂ ਬੰਦਰਗਾਹਾਂ ‘ਤੇ ਪਹੁੰਚੇ।