ਵਾਸ਼ਿੰਗਟਨ, : ਬੀਤੇਂ ਦਿਨ ਅਮਰੀਕਾ ਦੇ ਮੇਨ ਸੂਬੇ ਦੇ ਲੇਵਿਸਟਨ ਸ਼ਹਿਰ ਵਿੱਚ ਸਮੂਹਿਕ ਗੋਲੀਬਾਰੀ ਦੀ ਇੱਕ ਘਟਨਾ ਵਿੱਚ 22 ਲੋਕਾਂ ਦੀ ਮੌਤ ਹੋ ਗਈ ਸੀ। ਅਤੇ ਅਮਰੀਕਾ ‘ਚ ਜਨਤਕ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ ਅਤੇ ਅਮਰੀਕੀ ਸਰਕਾਰ ਬੰਦੂਕ ਸੱਭਿਆਚਾਰ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ ਹੈ।ਬੀਤੇਂ ਦਿਨ ਅਮਰੀਕੀ ਸੂਬੇ ਜਾਰਜੀਆ ਦੇ ਲੈਫਟੀਨੈਂਟ ਗਵਰਨਰ ਨੇ ਹੁਣ ਸਕੂਲ ਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਬੰਦੂਕਾਂ ਰੱਖਣ ਦੀ ਵਕਾਲਤ ਕੀਤੀ ਹੈ। ਅਤੇ ਇਸ ਦੇ ਲਈ ਉਨ੍ਹਾਂ ਨੇ ਅਧਿਆਪਕਾਂ ਨੂੰ ਬੰਦੂਕਾਂ ਨੂੰ ਚਲਾਉਣ ਦੀ ਲੋੜੀਂਦੀ ਸਿਖਲਾਈ ਦੇਣ ਦੀ ਗੱਲ ਵੀ ਕਹੀ ਹੈ। ਤਾਂ ਜੋ ਜੇਕਰ ਕੋਈ ਹਮਲਾਵਰ ਸਕੂਲ ਵਿੱਚ ਅੰਨ੍ਹੇਵਾਹ ਗੋਲੀ ਚਲਾਵੇ ਤਾਂ ਅਧਿਆਪਕ ਜਵਾਬ ਦੇ ਸਕਣ। ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਇਸ ਨਾਲ ਸਰਕਾਰ ‘ਤੇ ਵੀ ਭਾਰੀ ਬੋਝ ਪਵੇਗਾ।ਲੈਫਃ ਗਵਰਨਰ ਦਾ ਕਹਿਣਾ ਹੈ ਕਿ ਸਕੂਲਾਂ ਦੀ ਸੁਰੱਖਿਆ ‘ਤੇ ਖਰਚ ਕਰਨਾ ਜ਼ਰੂਰੀ ਹੈ। ਅਧਿਆਪਕਾਂ ਅਤੇ ਸਟਾਫ਼ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਹ ਪ੍ਰਤੀ ਸਕੂਲ ਪ੍ਰਤੀ ਸਾਲ 10,000 ਡਾਲਰ ਤੱਕ ਦਾ ਖਰਚ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਕੂਲਾਂ ਵਿੱਚ ਸੁਰੱਖਿਆ ਗਾਰਡ ਲਗਾਉਣ ਲਈ ਵੀ ਕਿਹਾ ਹੈ।ਜਾਰਜੀਆ ਰਾਜ ਵਿੱਚ ਵੀ ਬੰਦੂਕ ਦੇ ਕਤਲੇਆਮ ਦਾ ਹਿੱਸਾ ਰਿਹਾ ਹੈ। ਬੰਦੂਕ ਸੱਭਿਆਚਾਰ ਕਾਰਨ ਲੈਫ: ਗਵਰਨਰ ਸਕੂਲਾਂ ਦੀ ਸੁਰੱਖਿਆ ਲਈ ਭਾਸ਼ਨ ਦੇ ਰਹੇ ਸਨ।ਜਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸਕੂਲਾਂ ‘ਚ ਸੁਰੱਖਿਆ ਅਧਿਕਾਰੀਆਂ ਨੂੰ ਹਥਿਆਰਬੰਦ ਕਰਨ ਦੇ ਪੱਖ ਚ’ ਹਨ।ਉਹਨਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਹਮਲਾਵਰ ਸਕੂਲ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਕਿਉਂਕਿ ਇੱਥੇ ਕੋਈ ਸੁਰੱਖਿਆ ਗਾਰਡ ਬੰਦੂਕਾਂ ਨਾਲ ਤਾਇਨਾਤ ਨਹੀਂ ਹਨ। ਹਾਲਾਂਕਿ ਕਈ ਲੋਕ ਜਾਰਜੀਆ ਦੇ ਲੈਫ: ਗਵਰਨਰ ਦੇ ਪ੍ਰਸਤਾਵ ਦਾ ਵਿਰੋਧ ਵੀ ਕਰ ਰਹੇ ਹਨ।ਉਧਰ ਜਾਰਜੀਆ ਐਸੋਸੀਏਸ਼ਨ ਆਫ ਐਜੂਕੇਟਰਜ਼ ਦੀ ਪ੍ਰਧਾਨ ਲੀਜ਼ਾ ਮੋਰਗਨ ਦੇ ਮੁਤਾਬਕ ਸਾਡੀ ਸੰਸਥਾ ਸਕੂਲਾਂ ਵਿੱਚ ਅਧਿਆਪਕਾਂ ਨੂੰ ਬੰਦੂਕਾਂ ਨਾਲ ਲੈਸ ਹੋਣ ਦਾ ਵਿਰੋਧ ਕਰਨ ਬਾਰੇ ਕਿਹਾ ਹੈ। ਅਤੇ ਕਿਹਾ ਅਮਰੀਕਨ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਕਿਸੇ ਹੋਰ ਵਿਕਲਪ ‘ਤੇ ਵਿਚਾਰ ਕਰਨਾ ਚਾਹੀਦਾ ਹੈ।