ਟੋਰਾਾਂਟੋ ( ਬਲਜਿੰਦਰ ਸੇਖਾ) ਕੈਨੇਡਾ ਦੇ ਸੂਬੇ ਉਨਟਾਰੀਓ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਿਡਾਰੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖ ਗੇਮਜ਼ ਹੋਣ ਜਾ ਰਹੀਆਂ ਹਨ। ਇਹ ਖੇਡਾਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਬਰੈਂਪਟਨ ਸ਼ਹਿਰ ਦੇ ਸੇਵਮੈਕਸ ਸਪੋਰਟਸ ਸੈਂਟਰ ਅਤੇ ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ ਚ ਉਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਕਰਵਾਈਆਂ ਜਾਣਗੀਆਂ। ਪੂਰੀ ਜਾਣਕਾਰੀ ਪੋਸਟਰ ਤੇ ਦੇਖ ਸਕਦੇ ਹੋ ।














