ਇਜ਼ਰਾਈਲ-ਫਲਸਤੀਨ ਯੁੱਧ ਤਾਜ਼ਾ ਖ਼ਬਰਾਂ ਅਪਡੇਟ: ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਸੰਘਰਸ਼ ਦਿਨ-ਬ-ਦਿਨ ਮੌਤਾਂ ਦੀ ਗਿਣਤੀ ਵਧਣ ਦੇ ਨਾਲ ਵਧਦਾ ਜਾ ਰਿਹਾ ਹੈ। 8 ਅਕਤੂਬਰ ਨੂੰ ਸ਼ੁਰੂ ਹੋਈ ਇਹ ਜੰਗ ਜਲਦੀ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇਕ ਪੱਤਰਕਾਰ ਟੁੱਟ ਗਿਆ ਕਿਉਂਕਿ ਉਹ ਉਸੇ ਥਾਂ ‘ਤੇ ਆਪਣੇ ਇਕ ਸਾਥੀ ਨੂੰ ਗੁਆ ਬੈਠਾ, ਜਿੱਥੋਂ ਉਹ ਰਿਪੋਰਟ ਕਰ ਰਿਹਾ ਸੀ।
ਵੀਡੀਓ ਵਿਚ ਪੱਤਰਕਾਰ (ਫੀਲਡ ਵਿੱਚ) ਅਤੇ ਟੀਵੀ ਐਂਕਰ (ਸਟੂਡੀਓ ਵਿੱਚ) ਦੋਵੇਂ ਫੁੱਟ-ਫੁੱਟ ਰੋਂਦੇ ਨਜ਼ਰ ਆ ਰਹੇ ਹਨ। ਨਾ ਸਿਰਫ ਫਲਸਤੀਨੀ ਪੱਤਰਕਾਰ ਰੋਇਆ ਸਗੋਂ ਉਹ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਅਤੇ ਉਸ ਨੇ ਪਹਿਨੇ ਹੋਏ ਫੌਜੀ ਵੇਸਟ ਅਤੇ ਹੈਲਮੇਟ ਨੂੰ ਲਾਹ ਦਿੱਤਾ ਕੇ ਕਿਹਾ ਕਿ ਅਸੀਂ ਇਸ ਨੂੰ ਹੋਰ ਨਹੀਂ ਲੈ ਸਕਦੇ, ਕੁਝ ਵੀ ਸਾਡੀ ਰੱਖਿਆ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਮਰਨ ਵਾਲੇ ਪੱਤਰਕਾਰ ਦੀ ਪਛਾਣ ਮੁਹੰਮਦ ਅਬੂ ਹਤਾਬ ਵਜੋਂ ਹੋਈ ਹੈ ਜੋ ਗਾਜ਼ਾ ਵਿਖੇ ਤਾਇਨਾਤ ਸੀ। ਵੀਡੀਓ ਇੰਨਾ ਭਾਵੁਕ ਹੈ ਕਿ ਤੁਹਾਨੂੰ ਅਰਬੀ ਭਾਸ਼ਾ ਸਮਝਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਸ ਪੱਤਰਕਾਰਾਂ ਦੇ ਸ਼ਬਦਾਂ ਨਾਲੋਂ ਉਨ੍ਹਾਂ ਦੇ ਸਰੀਰ ਦੇ ਹਾਓ ਭਾਓ ਸਭ ਸਾਫ ਦੱਸ ਰਹੇ ਹਨ। ਇਜ਼ਰਾਈਲ-ਫਲਸਤੀਨ ਯੁੱਧ ਦੌਰਾਨ ਨਾ ਸਿਰਫ ਆਮ ਲੋਕ ਸਗੋਂ ਬਹੁਤ ਸਾਰੇ ਪੱਤਰਕਾਰ ਵੀ ਮਾਰੇ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੇ ਗਲੋਬਲ ਸੰਘਰਸ਼ਾਂ ਵਿਚ ਇਸ ਜੰਗ ਵਿੱਚ ਪੱਤਰਕਾਰਾਂ ਦੀ ਮੌਤ ਦੀ ਗਿਣਤੀ ਸਭ ਤੋਂ ਵੱਧ ਹੈ।

ਇਜ਼ਰਾਈਲ ਨੇ ਕਿਹਾ ਕਿ ਉਸ ਦੀ ਫੌਜ ਨੇ ਗਾਜ਼ਾ ਸ਼ਹਿਰ ਨੂੰ ਘੇਰ ਲਿਆ ਹੈ। ਇਸ ਨੇ ਇਹ ਵੀ ਕਿਹਾ ਕਿ ਜੰਗਬੰਦੀ “ਬਿਲਕੁਲ ਵੀ ਮੇਜ਼ ਉੱਤੇ ਨਹੀਂ ਹੈ”। ਇਸੇ ਤਰ੍ਹਾਂ, ਹਮਾਸ ਸ਼ਾਸਿਤ ਖੇਤਰ ਵਿੱਚ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਚੱਲ ਰਹੇ ਸੰਘਰਸ਼ ਦੇ ਨਤੀਜੇ ਵਜੋਂ ਹੁਣ ਤੱਕ 9,000 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 3,760 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ।