ਫਰੀਮੌਂਟ : ਅਮਰੀਕਾ ਵਿਚ ਕਈ ਦਿਨ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਕੈਲੇਫੋਰਨੀਆ ਦੇ ਇਕ ਹੋਟਲ ਵਿਚੋਂ ਮਿਲੀ। ਫਰੀਮੌਂਟ ਪੁਲਿਸ ਨੇ ਦੱਸਿਆ ਕਿ ਸ੍ਰੀਨਿਵਾਸ ਦੀ ਭਾਰਤ ਰਹਿੰਦੀ ਮਾਂ 28 ਅਕਤੂਬਰ ਤੋਂ ਉਸ ਨਾਲ ਸੰਪਰਕ ਕਰਨ ਦਾ ਯਤਨ ਕਰ ਰਹੀ ਸੀ ਪਰ ਸੰਭਵ ਨਾ ਹੋ ਸਕਿਆ। ਆਖਰਵਾਰ ਪਹਿਲੀ ਨਵੰਬਰ ਨੂੰ ਸ੍ਰੀਨਿਵਾਸ ਨੂੰ ਗੁੰਮਸ਼ੁਦਾ ਐਲਾਨ ਦਿਤਾ ਗਿਆ। ਸ੍ਰੀਨਿਵਾਸ ਅਲਤੂਰੀ ਦੇ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਫਰੀਮੌਂਟ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਪਿਛਲੇ ਸਾਲ ਹੀ ਸ੍ਰੀਨਿਵਾਸ ਦੀ ਪਿਤਾ ਦੀ ਮੌਤ ਹੋਈ ਸੀ ਅਤੇ ਉਹ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਭਾਰਤ ਨਹੀਂ ਸੀ ਜਾ ਸਕਿਆ। ਸ੍ਰੀਨਿਵਾਸ ਦੇ ਛੋਟੇ ਭਰਾ ਨੂੰ ਬੋਲਣ ਅਤੇ ਸੁਣਨ ਵਿਚ ਦਿੱਕਤ ਆਉਂਦੀ ਹੈ ਅਤੇ ਉਹ ਆਪਣੀ ਗੱਲ ਕਿਸੇ ਨੂੰ ਸਮਝਾ ਨਹੀਂ ਸਕਦਾ। ਅਮਰੀਕਾ ਪੜ੍ਹਨ ਆਏ ਸ੍ਰੀਨਿਵਾਸ ਨੇ ਸਖਤ ਮਿਹਨਤ ਕੀਤੀ ਅਤੇ ਖੁਸ਼ਹਾਲ ਜ਼ਿੰਦਗੀ ਦੀ ਨੀਂਹ ਤਿਆਰ ਕਰਨ ਲੱਗਾ ਪਰ ਇਸ ਤੋਂ ਪਹਿਲਾਂ ਹੀ ਅਣਹੋਣੀ ਵਾਪਰ ਗਈ।














