ਐਮ ਪੀ ਰਾਜਾ ਵੜਿੰਗ ਮੁੱਖ ਤੇ ਕੈਪਟਨ ਸੰਦੀਪ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ

ਅਹਿਮਦਗੜ੍ਹ/ਮੁੱਲਾਂਪੁਰ ਦਾਖਾ, 20 ਨਵੰਬਰ ( ਕੁਲਵਿੰਦਰ ਸਿੰਘ ਚੰਦੀ) ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਬਹਾਦਰਗੜ੍ਹ ਵੱਲੋਂ ਆਪਣਾ 70ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਐਮ ਪੀ ਲੁਧਿਆਣਾ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ, ਗਿੱਧਾ, ਭੰਗੜਾ, ਸਕਿੱਟਾਂ ਅਤੇ ਕੋਰੀਓਗਰਾਫੀ ਰਾਹੀਂ ਮਹਿਮਾਨਾ ਦਾ ਮਨੋਰੰਜਨ ਕੀਤਾ । ਇਸ ਦੌਰਾਨ ਸਕੂਲ ਪ੍ਰਿੰਸੀਪਲ ਪਰਦੀਪ ਕੌਰ ਵੱਲੋਂ ਸਕੂਲ ਦੀ ਸਲਾਨਾ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ ਗਈ। ਸਮਾਗਮ ਦੌਰਾਨ ਵੱਖ ਵੱਖ ਵਿਭਾਗ ਖੇਡਾ ਅਤੇ ਸਿੱਖਿਆ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸੰਬੋਧਨ ਕਰਦਿਆਂ ਸਕੂਲ ਮੈਨੇਜਮੈਂਟ ਨੂੰ ਜਿੱਥੇ 70ਵੀਂ ਵਰ੍ਹੇਗੰਢ ਦੀ ਵਧਾਈ ਦਿੱਤੀ ਉਥੇ ਅਪਣੇ ਕਾਲਜ ਸਮੇਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨਾ ਆਪਣੇ ਸਾਂਸਦ ਕੋਟੇ ਚੋਂ ਸਕੂਲ ਨੂੰ ਆਰਥਿਕ ਗਰਾਂਟ ਅਤੇ ਹੋਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ। ਸਕੂਲ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਮੈਡਮ ਅਮਨਦੀਪ ਕੌਰ ਖੰਗੂੜਾ, ਕਾਂਗਰਸ ਸੋਸ਼ਲ ਮੀਡੀਆ ਸੈਲ ਇੰਚਾਰਜ ਗੁਰਜੋਤ ਸਿੰਘ ਢੀਂਡਸਾ, ਦਿਹਾਤੀ ਕਾਂਗਰਸ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ, ਪ੍ਰਧਾਨ ਦਵਿੰਦਰ ਸਿੰਘ ਮਾਨ, ਰਕੇਸ਼ ਸਾਹੀ, ਸੰਦੀਪ ਬੱਧਣ, ਮੁਨੀਸ਼ ਸਿੰਗਲਾ, ਸਰਪੰਚ ਹਾਜੀ ਸਗੀਰ ਮੁਹੰਮਦ ਦਹਿਲੀਜ਼, ਬਿੱਟੂ ਖੰਗੂੜਾ, ਕਰਨਲ ਤੇਜਵੰਤ ਸਿੰਘ ਪਿ੍ੰਸੀਪਲ ਸੁਰਜੀਤ ਸਿੰਘ ਸਰਾਭਾ ਤੋਂ ਇਲਾਵਾ ਕਮੇਟੀ ਮੈਨੇਜਰ ਰਵਿੰਦਰ ਸਿੰਘ ਰੋਮੀ, ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਸੈਕਟਰੀ ਗੁਰਮੀਤ ਸਿੰਘ, ਖਜਾਨਚੀ ਡਾਕਟਰ ਚਰਨਜੀਤ ਸਿੰਘ ਨੱਥੂਮਾਜਰਾ, ਮੀਤ ਪ੍ਰਧਾਨ ਹਰਦੀਪ ਸਿੰਘ ਚੀਮਾ ਬੌੜਹਾਈ, ਮੈਂਬਰ ਐਡਵੋਕੇਟ ਅਰਵਿੰਦ ਸਿੰਘ ਮਾਵੀ, ਸੀਨੀਅਰ ਅਧਿਆਪਕ ਕੁਲਵੰਤ ਸਿੰਘ ਛਪਾਰ, ਮੈਂਬਰ ਜਗਜੀਤ ਸਿੰਘ ਸਹਾਰਨਮਾਜਰਾ, ਮੈਂਬਰ ਗੁਰਦੀਪ ਸਿੰਘ, ਪ੍ਰਿੰਸੀਪਲ ਮੈਡਮ ਹਰਸਿਮਰਨ ਕੌਰ, ਐਗਜੀਕਿਊਟਿਵ ਪ੍ਰਿੰਸੀਪਲ ਪ੍ਰਦੀਪ ਕੌਰ, ਸਟੇਟ ਅਵਾਰਡੀ ਮੈਡਮ ਭੁਪਿੰਦਰ ਕੌਰ ਪੰਧੇਰ, ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ, ਐਰਿਕ ਬੋਪਾਰਾਏ ਛਪਾਰ, ਜਗਦੇਵ ਸਿੰਘ ਛਪਾਰ, ਹਰਪ੍ਰੀਤ ਸਿੰਘ ਛੰਨਾ, ਗੁਰਦੇਵ ਸਿੰਘ ਜਵੰਧਾ, ਸੁਖਜਿੰਦਰ ਸਿੰਘ ਰਾਜੜ, ਸਤਿਬੀਰ ਸਿੰਘ ਬਿੱਟੂ, ਮਾਸਟਰ ਸੁਰਿੰਦਰ ਸਿੰਘ ਪ੍ਦੇਸ਼ੀ, ਮਾਸਟਰ ਮਹਿੰਦਰ ਸਿੰਘ ਤੁੰਗਾਹੇੜੀ, ਸਮੂਹ ਸਟਾਫ ਤੋਂ ਇਲਾਵਾ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜਰ ਸਨ।