ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਪੈਰਿਸ ਓਲੰਪਿਕ ਦਾ ਅੱਜ ਛੇਵਾਂ ਦਿਨ ਹੈ ਪਿਛਲੇ 5 ਦਿਨਾਂ ਵਿੱਚ ਭਾਰਤ ਨੇ 2 ਕਾਂਸੀ ਦੇ ਤਗਮੇ ਜਿੱਤੇ ਹਨ। ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਭਾਰਤ ਦੇ ਖਾਤੇ ‘ਚ ਹੁਣ 3 ਕਾਂਸੀ ਦੇ ਮੈਡਲ ਹਨ। ਭਾਰਤ ਨੇ ਪੈਰਿਸ ਓਲੰਪਿਕ ‘ਚ ਤੀਜਾ ਮੈਡਲ ਜਿੱਤਿਆ ਹੈ ਸਵਪਨਿਲ ਨੇ ਪੈਰਿਸ ਓਲੰਪਿਕ ‘ਚ ਆਪਣਾ ਜਾਦੂ ਦਿਖਾਇਆ ਹੈ। ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਪੈਰਿਸ ਓਲੰਪਿਕ 2024 ਦੇ ਪੁਰਸ਼ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਤੋਂ ਪਹਿਲਾਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿੱਚ ਭਾਰਤ ਲਈ ਤਗ਼ਮਾ ਜਿੱਤਿਆ ਸੀ। ਹੁਣ ਸਵਪਨਿਲ ਨੇ ਪੈਰਿਸ ਓਲੰਪਿਕ ਦੇ ਛੇਵੇਂ ਦਿਨ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਭਾਰਤ ਲਈ ਇੱਕ ਹੋਰ ਕਾਂਸੀ ਦਾ ਤਗਮਾ ਜੋੜਿਆ। ਇਸ ਦੇ ਨਾਲ, ਭਾਰਤ ਨੇ ਪਹਿਲੀ ਵਾਰ ਓਲੰਪਿਕ ਦੇ ਇੱਕ ਐਡੀਸ਼ਨ ਵਿੱਚ ਇੱਕ ਖੇਡ ਵਿੱਚ ਤਿੰਨ ਤਗਮੇ ਜਿੱਤੇ ਹਨ।
ਸਵਪਨਿਲ ਕੁਸਲੇ ਨੇ 2015 ਵਿੱਚ ਕੁਵੈਤ ਵਿੱਚ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਪ੍ਰੋਨ 3 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ ਗਗਨ ਨਾਰੰਗ ਅਤੇ ਚੇਨ ਸਿੰਘ ਵਰਗੇ ਵੱਡੇ ਨਿਸ਼ਾਨੇਬਾਜ਼ਾਂ ਨੂੰ ਹਰਾ ਕੇ ਤੁਗਲਕਾਬਾਦ ਵਿੱਚ 59ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤੀ ਹੈ।