ਬਰੈਂਪਟਨ ਨਾਲ ਸਬੰਧਤ ਅਲਗੋਮਾ ਯੂਨੀਵਰਸਿਟੀ ਵਿੱਚ ‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਦੇ ਇੱਕ ਸੌ ਤੀਹ ਦੇ ਕਰੀਬ ਵਿਦਿਆਰਥੀਆਂ ਨੂੰ ਸਾਜਿਸ਼ੀ ਢੰਗ ਨਾਲ ਫੇਲ੍ਹ ਕਰਨ ਦੇ ਦੋਸ਼ਾ ਤਹਿਤ ਸਬੰਧਤ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ, ‘ਆਈ. ਟੀ. ਦੇ ਗਰੈਜੂਏਸ਼ਨ ਕੋਰਸ’ ਵਿੱਚ ਕੁੱਲ ਦਸ ਵਿਸ਼ੇ ਹਨ ਤੇ ਦਸ ਵਿੱਚੋਂ 9 ਵਿਸ਼ਿਆਂ ਵਿੱਚੋਂ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਅਤੇ ਸਿਸਟਮ ਐਨਾਲਿਸਟ ਦੇ ਥਿਊਰੀ ਦੇ ਪੇਪਰ ਚ ਵੱਡੀ ਪੱਧਰ ਤੇ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਕੀਤਾ ਗਿਆ ਹੈ , ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਮੋਟੀਆਂ ਫੀਸਾਂ ਬਟੋਰਨ ਲਈ ਉਨਾਂ ਨੂੰ ਜਾਣਬੁੱਝ ਕੇ ਫੇਲ੍ਹ ਕੀਤਾ ਗਿਆ ਹੈ।