ਵਾਸ਼ਿੰਗਟਨ : ਸ਼੍ਰੇਆ ਨੇ ਏਅਰਪੋਰਟ ਜਾਣ ਲਈ ਲਿਫਟ ਐਪ ਰਾਹੀਂ ਕੈਬ ਬੁੱਕ ਕੀਤੀ ਸੀ। ਇਸ ਦੌਰਾਨ ਕੈਬ ਡਰਾਈਵਰ ਧੋਖੇ ਨਾਲ ਸ਼੍ਰੇਆ ਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਗਿਆ। ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥਣ ਨੇ ਦਾਅਵਾ ਕੀਤਾ ਹੈ ਕਿ ਇਕ ਕੈਬ ਡਰਾਈਵਰ ਉਸ ਦਾ ਸਾਮਾਨ ਲੈ ਕੇ ਭੱਜ ਗਿਆ, ਜਿਸ ਕਾਰਨ ਉਹ ਬਿਨਾਂ ਵੀਜ਼ਾ, ਬੈਂਕ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਫਸ ਗਈ ਹੈ।

ਭਾਰਤੀ ਵਿਦਿਆਰਥਣ ਅਮਰੀਕਾ ਤੋਂ ਭਾਰਤ ਵਾਪਸ ਆ ਰਹੀ ਸੀ ਜਦੋਂ ਉਸ ਨਾਲ ਇਹ ਘਟਨਾ ਵਾਪਰੀ। ਵਿਦਿਆਰਥਣ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਮਦਦ ਮੰਗੀ ਹੈ। ਭਾਰਤੀ ਵਿਦਿਆਰਥਣ ਸ਼੍ਰੇਆ ਵਰਮਾ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਸਕੂਲ ਆਫ ਡਿਜ਼ਾਈਨ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਉਹ ਭਾਰਤ ਵਿੱਚ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਲੋਗਾਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਸੀ। ਸ਼੍ਰੇਆ ਨੇ ਏਅਰਪੋਰਟ ਜਾਣ ਲਈ ਲਿਫਟ ਐਪ ਰਾਹੀਂ ਕੈਬ ਬੁੱਕ ਕੀਤੀ ਸੀ। ਇਸ ਦੌਰਾਨ ਕੈਬ ਡਰਾਈਵਰ ਧੋਖੇ ਨਾਲ ਸ਼੍ਰੇਆ ਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਗਿਆ।