ਟੋਰਾਟੋ – (ਬਲਜਿੰਦਰ ਸੇਖਾ )ਬੇਸੱਕ ਪੰਜਾਂਬੀਆ ਨੇ ਕਨੇਡਾ ਵਿੱਚ ਬਹੁਤ ਮੱਲਾਂ ਮਾਰੀਆਂ ਹਨ ।ਅੱਜ ਦੇਖਕੇ ਹੈਰਾਨੀ ਹੋਈ ਹੰਬਰ ਕਾਲਜ ਦੇ ਨੇੜਲੀ ਸਟਰੀਟ ਦਾ ਨਾਮ ਹਰਪ੍ਰੀਤ ਦੇ ਨਾਮ ਹੈ ।ਜਿਹੜਾ ਮੂਲ ਰੂਪ ਵਿੱਚ ਪੰਜਾਬੀ ਭਾਈਚਾਰੇ ਵਿੱਚ ਮਰਦ ਤੇ ਔਰਤਾਂ ਨੂੰ ਸੰਬੋਧਿਤ ਹੁੰਦਾ ਹੈ ।ਇਸਤੋਂ ਇਲਾਵਾ ਗਿੱਲ ਸਟ੍ਰੀਟ , ਗੁਰੂ ਨਾਨਕ ਸਟ੍ਰੀਟ , ਗੁਰਦੁਆਰਾ ਗੇਟ , ਖਾਲਸ਼ਾ ਡਰਾਇਵ ,ਢਿੱਲੋ ਡਰਾਇਵ , ਅਮਰੀਕ ਸਿੰਘ ਸਟ੍ਰੀਟ ਆਦਿ ਨਾਮ ਹਨ ।


ਉਮੀਦ ਹੈ ਜਿਸ ਤਰਾਂ ਦਾ ਯੋਗਦਾਨ ਪੰਜਾਬੀ ਕਨੇਡਾ ਦੀ ਤਰੱਕੀ ਵਿੱਚ ਪਾ ਰਹੇ ਹਨ ਅਗਲੇ ਸਾਲਾਂ ਵਿੱਚ ਸ਼ਹਿਰਾਂ ,ਪਿੰਡਾਂ ਤੇ ਹੋਰ ਗਲੀਆਂ ਦੇ ਨਾਮ ਵੀ ਪੰਜਾਬੀ ਵਾਲੇ ਹੋਣਗੇ ।